ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਸਮੂਹਕ ਖ਼ੁਦਕੁਸ਼ੀ ਕਾਂਡ : ਪੁਲਿਸ ਨੇ ਕੀਤੀ 150 ਲੋਕਾਂ ਤੋਂ ਪੁੱਛਗਿੱਛ

ਬੁਰਾੜੀ ਸਮੂਹਕ ਖ਼ੁਦਕੁਸ਼ੀ ਕਾਂਡ

ਬੁਰਾੜੀ ਕੇਸ ਦੇ ਤਿੰਨ ਹਫਤੇ ਬਾਅਦ ਵੀ ਅਜੇ ਤੱਕ ਗੁੱਥੀ ਸੁਲਝੀ ਨਹੀਂ ਕਿ ਇਹ ਖ਼ੁਦਕੁਸ਼ੀ ਸੀ ਜਾਂ ਕਤਲ। 1 ਜੁਲਾਈ ਨੂੰ ਇਕ ਹੀ ਪਰਿਵਾਰ ਦੇ ਛੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਜਾਂਚ ਕਰ ਰਹੀ ਪੁਲਿਸ ਅਜੇ ਤੱਕ ਇਸ ਨਤੀਜੇ `ਤੇ ਨਹੀਂ ਪਹੁੰਚ ਸਕੀ ਕਿ ਇਹ ਖ਼ੁਦਕੁਸ਼ੀ ਸੀ ਜਾਂ ਕਤਲ। ਭਾਟੀਆ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਪੂਰਾ ਪਰਿਵਾਰ ਘਰ ਵਿਚ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਘਰ ਦੇ ਬੱਚੇ ਅਗਲੇ ਦਿਨ ਸਵੇਰੇ ਕ੍ਰਿਕਟ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ।

 

ਪੁਲਿਸ ਜਾਂਚ

 

ਇਸ ਮਾਮਲੇ ਦੀ ਜਾਂਚ ਲਈ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਦੀ ਅਗਵਾਈ `ਚ ਲਗਭਗ 100 ਮੈਂਬਰਾਂ ਦੀ ਟੀਮ ਬਣਾਈ ਗਈ ਹੈ। ਇਸ ਕੇਸ `ਚ ਕਰੀਬ 150 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਘਰ ਤੋਂ ਬਰਾਮਦ ਸੈਕੜੇ ਪੰਨਿਆਂ ਦੀ ਜਾਂਚ ਵੀ ਕੀਤੀ ਗਈ। ਇਸ ਤੋਂ ਇਲਾਵਾ ਇਸ ਕੇਸ ਵਿਚ 11 ਮੋਬਾਇਲਾਂ ਦੀ ਕਾਲ ਡਿਟੇਲ ਵੀ ਚੈਕ ਕਰਵਾਈ ਗਈ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ 72 ਘੰਟਿਆਂ ਦੀ ਫੁਟੇਜ ਦੀ ਜਾਂਚ ਵੀ ਕੀਤੀ ਗਈ। ਘਰ ਤੋਂ ਹੱਥ ਨਾਲ ਲਿਖੇ ਮਿਲੇ ਨੋਟਾਂ ਨਾਲ ਕੇਸ ਨੂੰ ਇਕ ਦਿਸ਼ਾ ਮਿਲੀ ਸੀ। 


ਕੇਸ ਦੀ ਜਾਂਚ ਕਰ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਹੱਥ ਨਾਲ ਲਿਖੇ ਹੋਏ ਨੋਟ ਮਿਲਣ `ਤੇ ਕੇਸ ਵਿਚ ਪਹਿਲੀ ਸਫਲਤਾ ਮਿਲਦੀ ਦਿਖਾਈ ਦਿੱਤੀ, ਪ੍ਰੰਤੂ ਕਿਸੇ ਵੀ ਥਿਊਰੀ ਨੂੰ ਸਾਬਤ ਕਰਨ ਲਈ ਠੋਸ ਸਬੂਤ ਚਾਹੀਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Burari case Mass suicide or mass murder of bhatia family still a mystery after 3 weeks