ਐਤਵਾਰ ਨੂੰ ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਦੇ ਇਕ ਘਰ ਚ 11 ਵਿਅਕਤੀਆਂ ਦੀ ਮੌਤ ਨਾਲ ਸਨਸਨੀ ਫੈਲ ਗਈ।ਭਾਟੀਆ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਲਾਸ਼ਾ ਘਰ 'ਚ ਹੀ ਮਿਲਿਆ ਹਨ। ਮਰਨ ਵਾਲਿਆਂ 'ਚੋਂ ਨੌਂ ਵਿਅਕਤੀਆਂ ਦੀਆਂ ਅੱਖਾਂ ਬੰਨ੍ਹਿਆਂ ਹੋਈਆਂ ਸਨ ਅਤੇ ਘਰ ਦੀ ਪਹਿਲੀ ਮੰਜ਼ਲ 'ਤੇ ਜਾਲ ਨਾਲ ਫਾਂਸੀ ਤੇ ਲਟਕੇ ਹੋੇ ਸਨ। ਇਸ ਪਰਿਵਾਰ ਦੇ ਰਿਸ਼ਤੇਦਾਰ ਤੇ ਗੁਆਂਢੀ ਕਹਿੰਦੇ ਹਨ ਕਿ ਦਸ ਵਰ੍ਹੇ ਪਹਿਲਾਂ ਹੋਏ ਇੱਕ ਹਾਦਸੇ ਕਾਰਨ ਪਰਿਵਾਰ ਬਹੁਤ ਜ਼ਿਆਦਾ ਧਾਰਮਿਕ ਬਣ ਗਿਆ ਸੀ। ਪੁਲਿਸ ਨੂੰ ਇਸ ਕੇਸ 'ਚ ਕਾਲੇ ਜਾਦੂ ਦੇ ਕਿਸੇ ਮਾਮਲੇ ਦਾ ਵੀ ਡਰ ਹੈ।
ਪੁਲਿਸ ਨੇ ਭਾਟੀਆ ਪਰਿਵਾਰ ਦੇ ਘਰ 'ਚੋਂ ਇਕ ਡਾਇਰੀ ਬਰਾਮਦ ਕੀਤੀ ਹੈ, ਜਿਸ 'ਚ ਭਗਵਾਨ ਦੇ ਦਰਸ਼ਨ ਕਰਨ ਲਈ ਦਸ ਗੱਲਾਂ ਲਿਖੀਆਂ ਹੋਈਆਂ ਹਨ।ਇਹ ਡਾਇਰੀ ਘਰ 'ਚ ਬਣੇ ਇਕ ਪੂਜਾ ਘਰ ਚ ਰੱਖੀ ਗਈ ਸੀ। ਇਸ ਦੇ ਆਧਾਰ 'ਤੇ ਪੁਲਿਸ ਨੇ ਕਤਲੇਆਮ ਚ ਤੰਤਰ ਮੰਤਰ, ਕਲਯੁੱਗੀ ਬਾਬਾ ਅਤੇ ਕਾਲੇ ਜਾਦੂ ਆਦਿ ਦਾ ਸ਼ੱਕ ਕੀਤਾ ਹੈ।
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਦਸ ਸਾਲ ਪਹਿਲਾਂ ਇੱਕ ਹਾਦਸੇ ਅਤੇ 'ਚਮਤਕਾਰ' ਦੇ ਕਾਰਨ ਭਾਟੀਆ ਪਰਿਵਾਰ ਵਧੇਰੇ ਹੀ ਧਾਰਮਿਕ ਹੋ ਗਿਆ ਸੀ। ਭਾਟੀਆ ਪਰਿਵਾਰ ਦੇ ਮੈਂਬਰ ਲਲਿਤ ਭਾਟੀਆ ਦਸ ਸਾਲ ਪਹਿਲਾਂ ਇਕ ਹਾਦਸੇ ਦਾ ਸ਼ਿਕਾਰ ਹੋਇਆ ਸੀ। ਪਰਿਵਾਰ ਦੇ ਨਜ਼ਦੀਕੀ ਮਿੱਤਰ ਹੇਮੰਤ ਸ਼ਰਮਾ ਅਨੁਸਾਰ ਲਲਿਤ ਪਲਾਈਵੁੱਡ ਦਾ ਕੰਮ ਕਰਦਾ ਸੀ ਅਤੇ ਉਸ 'ਤੇ ਲੱਕੜ ਦੇ ਪੰਜੇ ਡਿੱਗ ਪਏ ਸਨ। ਸ਼ਰਮਾ ਨੇ ਕਿਹਾ, "ਲਲਿਤ ਦੀ ਆਵਾਜ਼ ਇਸ ਹਾਦਸੇ ਚ ਚਲੀ ਗਈ। ਪਰਿਵਾਰ ਹਰ ਤਰੀਕੇ ਨਾਲ ਉਨ੍ਹਾਂ ਦਾ ਇਲਾਜ ਕਰਾਉਂਦਾ ਰਿਹਾ। ਪਰ ਜਦੋਂ ਕੋਈ ਇਲਾਜ ਕੰਮ ਨਾ ਆਇਆ ਤਾਂ ਉਹ ਪੂਜਾ-ਪਾਠ ਕਰਨ ਲੱਗੇ. ਅਚਾਨਕ ਲਲਿਤ ਦੀ ਆਵਾਜ਼ ਵਾਪਸ ਆ ਗਈ। ਤਾਂ ਪਰਿਵਾਰ ਪੂਰੀ ਤਰਾਂ ਰੂਹਾਨੀ ਹੋ ਗਿਆ। ' ਇਕ ਹੋਰ ਨੇ ਕਿਹਾ, "ਹਰ ਰੋਜ਼ ਉਸਦਾ ਪਰਿਵਾਰ ਪਲਾਈਵੁੱਡ 'ਤੇ ਧਾਰਮਕ ਸੰਦੇਸ਼ ਲਿਖਦਾ ਹੁੰਦਾ ਸੀ ।
ਐਡੀਸ਼ਨਲ ਡੀਸੀਪੀ, ਵਿਨੀਤ ਕੁਮਾਰ ਦੇ ਅਨੁਸਾਰ , ਘਰ ਦੀ ਤਲਾਸ਼ੀ ਦੌਰਾਨ ਇਕ ਡਾਇਰੀ 'ਚ ਕੁਝ ਹੱਥ ਲਿਖਤ ਨੋਟ ਮਿਲੇ ਹਨ, ਇਹ ਲਗਦਾ ਹੈ ਕਿ ਸਾਰਾ ਪਰਿਵਾਰ ਕਿਸੇ ਖਾਸ ਰੂਹਾਨੀ ਧਾਰਮਿਕ ਯਤਨਾਂ ਦੇ ਆਧਾਰ ਤੇ ਪਰਮਾਤਮਾ ਦਾ ਦਰਸ਼ਨ ਕਰਨਾ ਚਾਹੁੰਦਾ ਸੀ। ਉੱਥੇ ਖਾਸ ਗੱਲ ਇਹ ਹੈ ਕਿ ਇਸ ਡਾਇਰੀ ਦੇ ਨੋਟਸ 'ਚ ਜੋ ਕੁਝ ਵੀ ਲਿਖਿਆ ਗਿਆ ਹੈ। ਉਸੇ ਤਰ੍ਹਾਂ ਹੀ ਭਾਟੀਆ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੇ ਚਿਹਰੇ ਅਤੇ ਅੱਖਾਂ ਢੱਕ ਕੇ ਫਾਸੀ ਲਗਾਈ।.
ਡਾਇਰੀ ਵਿਚ ਲਿਖੀਆਂ ਦਸ ਚੀਜ਼ਾਂ -
-ਪਰਮਾਤਮਾ ਦੀ ਇੱਕ ਝਲਕ ਪਾਉਣ ਲਈ ਘਰ ਵਿੱਚ ਸ਼ਾਂਤੀ ਅਤੇ ਚੁੱਪੀ ਰੱਖਣੀ ਹੈ.
- ਰੱਬ ਦੇ ਮਾਰਗ ਤੇ ਜਾਣ ਵੇਲੇ ਸ਼ੋਰ ਤੋਂ ਬਚਣ ਲਈ, ਮੋਬਾਈਲ ਬੰਦ ਕਰ ਦਿਓ.
- ਹਰੀ ਦਰਸ਼ਨ ਦਾ ਓਪਾਅ ਸਿਰਫ਼ ਮੰਗਲਵਾਰ, ਸ਼ਨੀਵਾਰ ਜਾਂ ਫਿਰ ਐਤਵਾਰ ਨੂੰ ਹੀ ਕਰਨਾ ਹੈ.
- ਪਰਮਾਤਮਾ ਦਾ ਜਿਸ ਦਿਨ ਦਰਸ਼ਨ ਕਰਨਾ ਹੈ, ਉਸ ਦਿਨ ਦਿੱਤੇ ਨਿਯਮਾਂ ਅਤੇ ਉਪਾਅਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਜ਼ਰੂਰੀ ਹੈ.
-ਇੱਕ ਨਿਯਮ ਅਨੁਸਾਰ ਆਪਣੇ ਕੰਨਾਂ ਵਿੱਚ ਰੋਈ ਪਾਉਣਾ ਜਰੂਰੀ ਹੈ ਤਾਂ ਕਿ ਪਰਿਵਾਰ ਦੇ ਮੈਂਬਰ ਇੱਕ-ਦੂਜੇ ਦੀ ਆਵਾਜ਼ ਨਾ ਸੁਣ ਸਕਣ. ਘਰ ਵਿੱਚ ਪੂਰੀ ਸ਼ਾਂਤੀ ਹੋਵੇ.
- ਭਗਵਾਨ ਦਰਸ਼ਨ ਦੇ ਨਿਯਮ ਤਹਿਤ ਆਪਣੀਆਂ ਅੱਖਾਂ ਉੱਤੇ ਇੱਕ ਪੱਟੀ ਬੰਨ੍ਹਣੀ ਪੈਂਦੀ ਹੈ, ਤਾਂ ਜੋ ਕੋਈ ਇੱਕ ਦੂਜੇ ਨੂੰ ਨਾ ਵੇਖ ਸਕੇ.
- ਪਰਮਾਤਮਾ ਦੇ ਦਰਸ਼ਨ ਕਰਨ ਤੋਂ ਪਹਿਲਾਂ ਹਵਨ ਕਰਨਾ ਹੈ.
- ਦਰਸ਼ਨ ਕਰਨ ਲਈ ਹੱਥ-ਪੈਰ ਬੰਨ੍ਹ ਕੇ ਰੱਸੇ ਤੇ ਲਟਕਦੇ ਵੇਲੇ ਝਟਕਾ ਨਹੀਂ ਮਾਰਨਾ ਕਿਉਂਕਿ ਪਰਮਾਤਮਾ ਦਰਸ਼ਨ ਦੇਣਗੇ.
- ਹਵਨ ਦੇ ਬਾਅਦ ਭਗਵਾਨ ਦਰਸ਼ਨ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤੇ ਜਾਣ ਵੇਲੇ ਘਰ ਦੀਆਂ ਵਿਧਵਾ ਔਰਤਾਂ ਪਰਿਵਾਰ ਤੋਂ ਦੂਰ ਹੀ ਰਹਿਣਗੀਆਂ.
- ਪਰਮਾਤਮਾ ਦੇ ਦਰਸ਼ਨ ਕਰਨ ਤੋਂ ਬਾਅਦ ਸੰਸਾਰੀ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇਗਾ.