ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਰ ਖੁੱਲ੍ਹਿਆ ਬੁਰਾੜੀ ਦਾ ਉਹ ਘਰ ਜਿੱਥੇ 11 ਲੋਕਾਂ ਨੇ ਕੀਤੀ ਸੀ ਆਤਮਹੱਤਿਆ

11 ਲੋਕਾਂ ਨੇ ਕੀਤੀ ਸੀ ਆਤਮਹੱਤਿਆ

1 ਜੁਲਾਈ ਨੂੰ ਦਿੱਲੀ ਦੇ ਬੁਰਾੜੀ ਵਿੱਚ 11 ਲੋਕਾਂ ਦੀ ਆਤਮਹੱਤਿਆ ਮਗਰੋਂ  ਭਾਟੀਆ ਪਰਿਵਾਰ ਦੇ ਘਰ ਨੂੰ ਦਿੱਲੀ ਪੁਲਿਸ ਨੇ ਸੀਲ ਕੀਤਾ ਸੀ। ਜੇ ਸਾਢੇ ਤਿੰਨ ਮਹੀਨਿਆਂ  ਬਾਅਦ ਫਿਰ ਖੁੱਲ੍ਹ ਗਿਆ ਹੈ। ਇਕ ਵਾਰ ਫਿਰ ਇਹ ਘਰ ਲੋਕਾਂ ਦੇ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

 

ਵੀਰਵਾਰ ਨੂੰ ਜਦੋਂ ਘਰ ਤੇ ਦੁਕਾਨ ਦੇ ਖੁੱਲ੍ਹੀ ਤਾਂ ਇਕ ਵਾਰ ਫਿਰ ਸਾਰੀ ਘਟਨਾ ਲੋਕਾਂ ਲਈ ਤਾਜ਼ਾ ਹੋ ਗਈ। ਸਵੇਰੇ 9.30 ਵਜੇ ਨੌਕਰ ਰਾਮ ਵਿਲਾਸ ਨੇ ਲਲਿਤ ਦੀ ਦੁਕਾਨ ਖੋਲ੍ਹੀ ਤੇ ਗਾਹਕਾਂ ਦੀ ਉਡੀਕ ਸ਼ੁਰੂ ਕਰ ਦਿੱਤੀ। ਇਸ ਸਮੇਂ ਦੌਰਾਨ ਸੜਕਾਂ ਤੇ ਆਉਂਦੇ-ਜਾਂਦੇ ਲੋਕਾਂ ਨੇ ਦੁਕਾਨ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਫਿਰ ਇਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਲੋਕ ਅੱਗੇ ਵਧਦੇ ਗਏ।

 

 ਲਲਿਤ ਦੇ ਵੱਡੇ ਭਰਾ ਦਿਨੇਸ਼ ਨੇ ਕਿਹਾ ਕਿ ਉਹ ਇੱਥੇ ਆਪਣੀ ਪਤਨੀ ਨਾਲ ਆਏ ਹਨ। ਘਰ ਦੀ ਸਫਾਈ ਦੇ ਬਾਅਦ ਇੱਥੇ ਨਵਰਤਰੀ ਦੀ ਪੂਜਾ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਇਸ ਦੁਕਾਨ ਨਾਲ ਚੱਲ ਰਹੀ ਹੈ, ਇਸ ਲਈ ਨੌਕਰ ਰਾਮ ਵਿਲਾਸ ਦੀ ਭਾਲ ਕੀਤੀ ਗਈ। ਹੁਣ, ਰਾਮ ਵਿਲਾਸ ਨੂੰ ਦੁਕਾਨ ਦੀ ਦੇਖਭਾਲ ਕਰਨ ਲਈ ਕਿਹਾ ਗਿਆ ਹੈ।

 

ਉਸ ਨੇ ਕਿਹਾ ਕਿ ਇਸ ਘਰ ਵਿੱਚ ਰਾਤ ਨੂੰ ਸੌਣ ਵਿੱਚ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਈ. ਹਾਲਾਂਕਿ ਉਹ ਪੂਰੇ ਪਰਿਵਾਰ ਨੂੰ ਯਾਦ ਕਰਦੇ ਰਹੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:burari Case: Where 11 people death door Open of that house after Three and Half months