ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ: ਪੁਲਿਸ ਨੂੰ ਆਇਆ ਫ਼ੋਨ, ਕਿਹਾ- ਮੈਂ ਜਾਣਦਾ ਹਾਂ ਕੌਣ ਹੈ ਕਾਤਲ

ਬੁਰਾੜੀ ਕਾਂਡ

ਬੁੱਧਵਾਰ ਦੁਪਹਿਰ ਨੂੰ ਪੁਲਿਸ ਕੰਟਰੋਲ ਰੂਮ 'ਚ ਇੱਕ ਨੌਜਵਾਨ ਨੇ ਫੋਨ ਕਰਕੇ ਭਾਟੀਆ ਪਰਿਵਾਰ ਦੀ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਫੌਰੀ ਤੌਰ 'ਤੇ ਮਾਮਲੇ ਦੀ ਸੂਚਨਾ ਕ੍ਰਾਈਮ ਬ੍ਰਾਂਚ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਪੁਲਿਸ ਅਨੁਸਾਰ ਨੌਜਵਾਨ ਜਾਮਿਆ ਨਗਰ ਦੇ ਅਬੁਲ ਫ਼ਾਜ਼ਲ ਇਨਕਲੇਵ 'ਚ ਰਹਿੰਦਾ ਹੈ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਨੌਜਵਾਨ ਨੇ ਪੁਲਿਸ ਕੰਟਰੋਲ ਰੂਮ 'ਚ  ਫੋਨ ਕਰ ਕਿਹਾ ਕਿ ਉਹ ਜਾਣਦਾ ਹੈ ਕਿ ਬੁਰਾੜੀ 'ਚ 11 ਲੋਕਾਂ ਦੀ ਹੱਤਿਆ ਕੀਤਾ ਗਈ ਹੈ। ਉਸ ਕੋਲ ਦੋਸ਼ੀ ਅਤੇ ਕਤਲ ਬਾਰੇ ਜਾਣਕਾਰੀ ਹੈ. ਉਹ ਪੁਲਿਸ ਨੂੰ ਦੱਸ ਸਕਦਾ ਹੈ ਕਿ ਕਾਤਲ ਕੌਣ ਹੈ।

 

 ਪੁਲਿਸ ਨੇ ਜਾਮਿਆ ਨਗਰ ਇਲਾਕੇ ਤੋਂ ਨੌਜਵਾਨ ਨੂੰ ਹਿਰਾਸਤ 'ਚ  ਲੈ ਕੇ ਪੁੱਛ-ਪੜਾਲ ਸ਼ੁਰੂ ਕਰ ਦਿੱਤੀ।ਅਜੇ ਤੱਕ ਦੋਸ਼ੀ ਨੇ ਇਹ ਨਹੀਂ ਦੱਸਿਆ ਕਿ ਉਸਨੇ ਅਜਿਹਾ ਕਿਉਂ  ਕੀਤਾ?

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:burari death case police received call from a man