ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕੇਸ : ਸੀਐਫਐਸਐਲ ਰਿਪੋਰਟ ਦਾ ਖੁਲਾਸ਼ਾ, ਸਮੂਹਿਕ ਮੌਤਾ ਖੁਦਕੁਸ਼ੀ ਨਹੀਂ ਸੀ

ਬੁਰਾੜੀ ਕੇਸ : ਸੀਐਫਐਸਐਲ ਰਿਪੋਰਟ ਦਾ ਖੁਲਾਸ਼ਾ, ਸਮੂਹਿਕ ਮੌਤਾ ਖੁਦਕੁਸ਼ੀ ਨਹੀਂ ਸੀ

ਉਤਰੀ ਦਿੱਲੀ ਦੇ ਬੁਰਾੜੀ `ਚ ਜੁਲਾਈ ਮਹੀਨੇ `ਚ ਇਕ ਪਰਿਵਾਰ ਦੇ 11 ਮੈਂਬਰਾਂ ਦੇ ਘਰ `ਚ ਮ੍ਰਿਤਕ ਮਿਲਣ ਦੇ ਮਾਮਲੇ `ਚ ਮਨੋਵਿਗਿਆਨਕ ਆਟੋਪਸੀ ਰਿਪੋਰਟ `ਚ ਖੁਲਾਸ਼ਾ ਹੋਇਆ ਹੈ ਕਿ ਜਨ ਲੋਕਾਂ ਨੇ ਖੁਦਕੁਸ਼ੀ ਨਹੀਂ ਕੀਤੀ ਸੀ, ਸਗੋਂ ਇਕ ਰਸਮ ਕਰਦੇ ਹੋਏ ਉਹ ਸਾਰੇ ਮਾਰੇ ਗਏ। ਦਿੱਲੀ ਪੁਲਿਸ ਨੇ ਜੁਲਾਈ `ਚ ਸੀਬੀਆਈ ਨੂੰ ਸਾਈਕੋਲਾਜੀਕਲ ਆਟੋਪਸੀ ਕਰਨ ਨੂੰ ਕਿਹਾ ਸੀ। ਉਸ ਦੀ ਬੁੱਧਵਾਰ ਸ਼ਾਮ ਨੂੰ ਇਹ ਰਿਪੋਰਟ ਮਿਲੀ। 


ਰਿਪੋਰਟ ਅਨੁਸਾਰ ਮ੍ਰਿਤਕਾਂ ਦੀ ਮਨੋਵਿਗਿਆਨਕ ਆਟੋਪਸੀ ਦੇ ਅਧਿਐਨ ਆਧਾਰ `ਤੇ ਘਟਨਾ ਆਤਮ ਹੱਤਿਆ ਦੀ ਨਹੀਂ ਸੀ, ਸਗੋਂ ਦੁਰਘਟਨਾ ਸੀ ਜੋ ਰੀਤੀ ਰਿਵਾਜ ਕਰਦੇ ਸਮੇਂ ਵਾਪਰੀ। ਕਿਸੇ ਵੀ ਮੈਂਬਰ ਦੀ ਆਪਣੀ ਜਾਣ ਲੈਣ ਦਾ ਇਰਾਦਾ ਨਹੀਂ ਸੀ।


ਨਿਊਜ਼ ਏਜੰਸੀ ਭਾਸ਼ਾ ਦੀ ਰਿਪੋਰਟ ਮੁਤਾਬਕ ਮਨੋਵਿਗਿਆਨਕ ਆਟੋਪਸੀ ਦੌਰਾਨ ਸੀਬੀਆਈ ਦੀ ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ (ਸੀਐਫਐਸਐਲ) ਨੇ ਘਰ `ਚ ਮਿਲੇ ਰਜਿਸਟਰਾਂ `ਚ ਲਿਖੀਆਂ ਗੱਲਾਂ ਅਤੇ ਪੁਲਿਸ ਵੱਲੋਂ ਦਰਜ ਕੀਤੇ ਗਏ ਪਰਿਵਾਰ ਦੇ ਮੈਂਬਰਾਂ ਅਤੇ ਮਿਤਰਾਂ ਦੇ ਬਿਆਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸੀਐਫਐਸਐਲ ਨੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਦਿਨੇਸ਼ ਸਿੰਘ ਅਤੇ ਉਨ੍ਹਾਂ ਦੀ ਭੈਣ ਸੁਜਾਤਾ ਨਾਗਪਾਲ ਅਤੇ ਹੋਰਨਾ ਪਰਿਵਾਰ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ। 


ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਮਨੋਵਿਗਿਆਨਕ ਆਟੋਪਸੀ `ਚ ਕਿਸੇ ਵਿਅਕਤੀ ਦੇ ਮੈਡੀਕਲ ਰਿਕਾਰਡ ਦਾ ਵਿਸ਼ਲੇਸ਼ਣ ਕਰਕੇ, ਮਿੱਤਰਾਂ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਅਤੇ ਮੌਤ ਤੋਂ ਪਹਿਲਾਂ ਉਸਦੀ ਮਾਨਸਿਕਤ ਦਸ਼ਾ ਦਾ ਅਧਿਐਨ ਕਰਕੇ ਉਸ ਵਿਅਕਤੀ ਦੀ ਮਾਨਸਿਕ ਸਥਿਤੀ ਪਤਾ ਲਗਾਉਣ ਦਾ ਯਤਨ ਕੀਤਾ ਜਾਂਦਾ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਪਰਿਵਾਰ ਦਾ ਮੈਂਬਰ ਲਲਿਤ ਆਪਣੇ ਵਿਛੜੇ ਪਿਤਾ ਵੱਲੋਂ ਨਿਰਦੇਸ਼ ਮਿਲਣ ਦਾ ਦਾਅਵਾ ਕਰਦਾ ਸੀ ਅਤੇ ਉਸਦੇ ਹਿਸਾਬ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕੁਝ ਗਤੀਵਿਧੀਆਂ ਕਰਦਾ ਸੀ।


ਸੂਤਰਾਂ ਅਨੁਸਾਰ ਉਸ ਨੇ ਹੀ ਪਰਿਵਾਰ ਨੂੰ ਅਜਿਹਾ ਕਰਵਾਇਆ ਜਿਸ `ਚ ਆਪਣੇ ਹੱਥ ਪੈਰ ਬੰਨੇ ਅਤੇ ਚੇਹਰੇ ਨੂੰ ਵੀ ਕੱਪੜੇ ਨਾਲ ਢਕ ਲਿਆ। ਪਰਿਵਾਰ ਦੇ 11 ਮੈਂਬਰ ਬੁਰਾੜੀ ਸਥਿਤ ਘਰ `ਚ ਮ੍ਰਿਤਕ ਮਿਲੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Burari Death Case: Psychological autopsy CFSL says family donot commits suicide