ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- ਭਾਟੀਆ ਪਰਿਵਾਰ ਦੀ ਧੀ ਪ੍ਰਿਅੰਕਾ ਨੂੰ ਫ਼ੇਸਬੁੱਕ 'ਤੇ ਵੀ ਪਸੰਦ ਸੀ ਜੋਤਿਸ਼ ਵਿੱਦਿਆ

ਭਾਟੀਆ ਪਰਿਵਾਰ ਦੀ ਧੀ ਪ੍ਰਿਅੰਕਾ

ਭਾਟੀਆ ਪਰਿਵਾਰ ਦੀ ਧੀ ਪ੍ਰਿਅੰਕਾ ਦੀਆਂ ਫ਼ੇਸਬੁੱਕ 'ਤੇ ਤਸਵੀਰਾਂ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਅਧਿਆਤਮ- ਜੋਤਿਸ਼ ਵਿੱਦਿਆ ਨੂੰ ਪਸੰਦ ਕਰਦੀ ਸੀ। ਉਸ ਦੀਆਂ ਦੋ ਪਸੰਦੀਦਾ ਪੁਸਤਕਾਂ ਅਧਿਆਤਮ ਨਾਲ ਜੁੜੀਆਂ ਹੋਈਆਂ ਸਨ। ਇਸਦੇ ਇਲਾਵਾ ਪ੍ਰਿਅੰਕਾ ਨੂੰ ਜੋਤਿਸ਼ ਵਿਗਿਆਨ ਨਾਲ ਸੰਬੰਧਿਤ ਪੇਜ ਵੀ ਲਾਇਕ ਕੀਤੇ ਹੋਏ ਸਨ।

 

ਨਾਨੀ ਦੇ ਕਾਫੀ ਨਜ਼ਦੀਕ ਸੀ:

 

ਪ੍ਰਿਅੰਕਾ ਨੇ ਫੇਸਬੁੱਕ 'ਤੇ ਆਪਣੇ ਪਰਿਵਾਰ ਦੀਆਂ ਕਈ ਤਸਵੀਰਾਂ ਪਾਈਆਂ ਹੋਈਆਂ ਹਨ। ਉਹ ਆਪਣੀ ਨਾਨੀ ਨਾਰਾਯਾਨੀ ਦੇਵੀ ਦੇ ਬਹੁਤ ਨੇੜੇ ਸੀ. ਉਸਨੇ ਨਾਨੀ ਨਾਲ ਕਵਰ ਫੋਟੋ ਵੀ ਲਗਾ ਰੱਖੀ ਹੈ। ਹੋਰ ਬੱਚਿਆਂ ਤੇ ਪਰਿਵਾਰ ਦੇ ਮੈਂਬਰਾਂ ਅਤੇ ਮਾਂ ਨਾਲ ਵੀ ਕੁਝ ਫੋਟੋਆਂ ਹਨ। ਪ੍ਰਿਅੰਕਾ ਨੇ ਤੰਤਰ-ਮੰਤਰ ਨਾਲ ਸਬੰਧਤ ਇਕ ਪੰਨਾ ਵੀ ਲਾਈਕ ਕੀਤਾ ਹੋਇਆ ਸੀ। ਇਸ ਦੇ ਐਡਮਿਨ ਨੇ ਦੱਸਿਆ ਕਿ ਪ੍ਰਿਅੰਕਾ ਦੀ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ।

 

ਹਾਲਾਂਕਿ ਪ੍ਰਿਅੰਕਾ ਦੁਆਰਾ ਸਾਂਝੀਆਂ ਗਈਆਂ ਤਸਵੀਰਾਂ ਦੇਖ ਕੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਕਾਲੇ ਜਾਦੂ 'ਚ ਵਿਸ਼ਵਾਸ ਕਰਦੀ ਸੀ। ਜੇਕਰ ਮੁਕਤੀ ਹਾਸਿਲ ਕਰਨਾ ਇਸ ਪਰਿਵਾਰ ਦਾ ਟੀਚਾ ਸੀ ਤਾਂ ਪ੍ਰਿਯੰਕਾ ਦੇ ਵਿਆਹ ਦਾ ਫੈਸਲਾ ਕਿਉਂ ਕੀਤਾ ਗਿਆ?

 

 ਚਿਹਰੇ 'ਤੇ ਕਦੇ ਵੀ ਮੁਸੀਬਤ-ਨਿਰਾਸ਼ਾ ਨਹੀਂ ਵੇਖੀ

 

ਬੁਰਾੜੀ 'ਚ ਮਾਰੇ ਗਏ 11 ਲੋਕਾਂ ਵਿੱਚ ਸ਼ਾਮਲ ਪ੍ਰਿਅੰਕਾ ਭਾਟੀਆ ਸੀ.ਪੀ.ਏ ਗਲੋਬਲ ਕੰਪਨੀ 'ਚ ਕੰਮ ਕਰ ਰਹੀ ਸੀ।ਜੋ ਸੈਕਟਰ 127, ਨੋਇਡਾ ਵਿਖੇ ਸਥਿਤ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਕੰਪਨੀ ਦੀ ਵਿੱਤ ਟੀਮ 'ਚ ਸੀਨੀਅਰ ਐਗਜ਼ੈਕਿਊਟਿਵ ਸੀ।

 

ਕੰਪਨੀ ;ਚ ਪ੍ਰਿਯੰਕਾ ਦੇ ਸਹਿਯੋਗੀਆਂ ਨੇ ਦੱਸਿਆ ਕਿ ਪ੍ਰਿਅੰਕਾ ਘਟਨਾ ਤੋਂ ਇਕ ਦਿਨ ਪਹਿਲਾਂ ਆਫਿਸ ਆਈ ਸੀ। ਇਸ ਸਮੇਂ ਦੌਰਾਨ ਉਸ ਦੇ ਚਿਹਰੇ 'ਤੇ ਕੋਈ ਸਮੱਸਿਆ ਜਾਂ ਨਿਰਾਸ਼ਾ ਨਹੀਂ ਸੀ। ਉਹ ਬਹੁਤ ਬੋਲਦੀ ਸੀ 'ਤੇ ਹੱਸਮੁੱਖ ਅਤੇ ਦੋਸਤਾਨਾ ਵੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Burari death case : spirituality and astrology was Priyanka choice on Facebook