ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- ਔਰਤ ਦਾ ਦਾਅਵਾ, ਮੈਂ ਪੂਰੇ ਟੱਬਰ ਨੂੰ ਆਤਮਹੱਤਿਆ ਕਰਨ ਲਈ ਉਕਸਾਇਆ

ਬੁਰਾੜੀ ਕਾਂਡ

ਦਿੱਲੀ ਦੇ ਬੁਰਾੜੀ ਚ ਇੱਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਗੁੱਥੀ ਹੁਣ ਹੌਲੀ-ਹੌਲੀ ਸੁਲਝਦੀ ਨਜ਼ਰ ਆ ਰਹੀ ਹੈ। ਨਿਊਜ਼ 18 ਦੇ ਸਟਿੰਗ ਆਪ੍ਰੇਸ਼ਨ 'ਚ ਇਕ ਔਰਤ ਦਿਖਾਈ ਗਈ ਹੈ ਜੋ ਆਪਣੇ ਆਪ ਨੂੰ ਤਂਤਰਿਕ ਦੱਸ ਰਹੀ  ਹੈ। ਔਰਤ ਨੇ ਮੰਨਿਆ ਕਿ ਉਸਨੇ ਭਾਟੀਆ ਪਰਿਵਾਰ ਨੂੰ ਆਤਮ ਹੱਤਿਆ ਕਰਨ ਲਈ ਉਕਸਾਇਆ ਸੀ। ਤਾਂਤਰਿਕ ਔਰਤ ਦਾ ਨਾਂ ਗੀਤਾ ਮਾਂ ਹੈ, ਪੁਲਿਸ ਨੇ ਗੀਤਾ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਨਿਊਜ਼ 18 ਵੈਬਸਾਈਟ ਨੇ ਗੀਤਾ ਮਾਂ ਦੇ ਕਾਬੁਲਨਾਮੇ ਦੇ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ। ਜਿਸ 'ਚ ਉਹ ਕਹਿ ਰਹੀ ਹੈ ਕਿ ਉਸਨੇ ਭਾਟਿਆ ਪਰਿਵਾਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ।  ਗੀਤਾ  ਮਾਂ ਕਹਿੰਦੀ ਹੈ ਕਿ ਉਸ ਦੇ ਭਾਟੀਆ ਪਰਿਵਾਰ ਨਾਲ ਚੰਗੇ ਸੰਬੰਧ ਸਨ। ਜੇ ਖ਼ਬਰਾਂ ਨੂੰ ਵਿਸ਼ਵਾਸ਼ ਕਰੀਏ ਹੈ ਤਾਂ ਗੀਤਾ ਭਾਟੀਆ ਪਰਿਵਾਰ ਦਾ ਘਰ ਬਣਾਉਣ ਵਾਲੇ ਠੇਕੇਦਾਰ ਦੀ ਭੈਣ ਹੈ। ਗੀਤਾ ਦੀ ਮਾਂ ਦਾ ਦਾਅਵਾ ਹੈ ਕਿ ਉਹ ਭੂਤ-ਪ੍ਰੇਤ ਭਜਾਉਂਦੀ ਹੈ। ਹੁਣ ਪੁਲਿਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭਾਟੀਆ ਪਰਿਵਾਰ ਨਾਲ ਔਰਤ ਦੇ ਕੀ ਸਬੰਧ ਸਨ।ਕੀ ਇਸ ਔਰਤ ਦਾ ਹੱਥ 11 ਲੋਕਾਂ ਦੀ ਮੌਤ ਪਿੱਛੇ ਹੈ ਜਾਂ ਨਹੀਂ?

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Burari murder case Delhi Police Arrested Lady Tantrik Geeta maa here is the Connection with bhatia Family