ਅਗਲੀ ਕਹਾਣੀ

ਬੁਰਾੜੀ ਸਮੂਹਕ ਖ਼ੁਦਕੁਸ਼ੀ ਕਾਂਡ: ਭਵਨੇਸ਼ ਨੇ ਕੀਤੀ ਸੀ ਆਖ਼ਰੀ ਦਮ ਤੱਕ ਬਚਣ ਦੀ ਕੋਸਿ਼ਸ਼

ਬੁਰਾੜੀ ਖ਼ੁਦਕੁਸ਼ੀ ਕਾਂਡ `ਚ ਪੁਲਿਸ ਅਧਿਕਾਰੀ ਜਾਂਚ ਕਰਦੇ ਹੋਏ

ਦਿੱਲੀ ਪੁਲਿਸ ਨੂੰ ਲੱਗਦਾ ਹੈ ਕਿ ਪਹਿਲੀ ਜੁਲਾਈ ਨੂੰ ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ `ਚ ਜਦੋਂ ਇੱਕੋ ਪਰਿਵਾਰ ਦੇ 11 ਮੈਂਬਰ ਖ਼ੁਦਕੁਸ਼ੀ ਕਰ ਰਹੇ ਸਨ, ਤਾਂ ਇੱਕ ਜਣੇ ਭਵਨੇਸ਼ ਭਾਟੀਆ (50) ਨੇ ਆਪਣੇ-ਆਪ ਨੂੰ ਬਚਾਉਣ ਦਾ ਜਤਨ ਆਖ਼ਰੀ ਦਮ ਤੱਕ ਕੀਤਾ ਸੀ ਪਰ ਨਾਕਾਮ ਰਿਹਾ ਸੀ।।

ਜਾਂਚ ਅਧਿਕਾਰੀਆਂ ਨੇ ਹੁਣ ਤੱਕ ਇਸ ਸਮੂਹਕ ਖ਼ੁਦਕੁਸ਼ੀ ਕਾਂਡ ਵਿੱਚ 130 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ; ਜਿਨ੍ਹਾਂ ਵਿੱਚ ਰਿਸ਼ਤੇਦਾਰ, ਗੁਆਂਢੀ, ਪਰਿਵਾਰਕ ਤੇ ਕਾਰੋਬਾਰੀ ਜਾਣਕਾਰ ਤੇ ਦੋਸਤ ਸ਼ਾਮਲ ਹਨ। ਦਰਅਸਲ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਨ੍ਹਾਂ 11 ਮੌਤਾਂ ਪਿਛਲੇ ਅਸਲ ਭੇਤ ਨੂੰ ਸਾਹਮਣੇ ਲਿਆਉਣਾ ਚਾਹੁੰਦੀ ਹੈ। ਹਾਲੇ ਤੱਕ ਬਾਹਰਲੇ ਵਿਅਕਤੀ ਦੀ ਕਿਸੇ ਭੂਮਿਕਾ ਬਾਰੇ ਯਕੀਨੀ ਤੌਰ `ਤੇ ਕੁਝ ਨਹੀਂ ਆਖਿਆ ਜਾ ਸਕਦਾ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭੁਵਨੇਸ਼ ਭਾਟੀਆ ਆਪਣੇ ਪਰਿਵਾਰ ਦੇ ਅੱਠ ਹੋਰ ਮੈਂਬਰਾਂ ਨਾਲ ਰੌਸ਼ਨਦਾਨ ਦੀ ਲੋਹੇ ਦੀ ਗ੍ਰਿੱਲ ਨਾਲ ਲਟਕਿਆ ਮਿਲਿਆ ਸੀ। ਭਵਨੇਸ਼ ਭਾਟੀਆ ਦਾ ਇੱਕ ਹੱਥ ਤਾਂ ਹਵਾ`ਚ ਲਟਕ ਰਿਹਾ ਸੀ, ਜਦ ਕਿ ਦੂਜਾ ਹੱਥ ਗਰਦਨ ਦੇ ਕੋਲ ਸੀ, ਜਿਸ ਤੋਂ ਪੁਲਿਸ ਇਹੋ ਅੰਦਾਜ਼ਾ ਲਾ ਰਹੀ ਹੈ ਕਿ ਉਸ ਨੇ ਆਖ਼ਰੀ ਦਮ ਤੱਕ ਬਚਣ ਲਈ ਪੂਰਾ ਟਿੱਲ ਲਾਇਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫ਼ਾਰੈਂਸਿਕ ਮਾਹਿਰਾਂ ਦਾ ਵੀ ਇਹੋ ਵਿਚਾਰ ਹੈ ਕਿ ਭਵਨੇਸ਼ ਨੇ ਆਪਣੀ ਗਰਦਨ ਦੁਆਲ਼ੇ ਕੱਸਦੇ ਜਾ ਰਹੇ ਸਿ਼ਕੰਜੇ ਨੂੰ ਢਿੱਲਾ ਕਰਨ ਦਾ ਜਤਨ ਜ਼ਰੂਰ ਕੀਤਾ ਹੋਵੇਗਾ। ਉਸ ਦੇ ਹੱਥ ਢਿੱਲੇ ਬੰਨ੍ਹੇ ਹੋਏ ਸਨ, ਇਸੇ ਲਈ ਖੁੱਲ੍ਹ ਗਏ ਹੋਣਗੇ।

ਹਾਲੇ ਤੱਕ ਇਹੋ ਮੰਨਿਆ ਜਾ ਰਿਹਾ ਹੈ ਕਿ ਕਿਸੇ ਧਾਰਮਿਕ ਵਿਸ਼ਵਾਸ ਦੇ ਆਧਾਰ `ਤੇ ਇਸ ਪਰਿਵਾਰ ਨੇ ਸਮੂਹਕ ਖ਼ੁਦਕੁਸ਼ੀ ਕੀਤੀ ਹੋ ਸਕਦੀ ਹੈ ਤੇ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਮੁਖੀ ਨੂੰ ਲੱਗਦਾ ਸੀ ਕਿ ਖ਼ੁਦ ਭਗਵਾਨ ਆ ਕੇ ਉਨ੍ਹਾਂ ਨੂੰ ਬਚਾ ਲੈਣਗੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲਲਿਤ ਭਾਟੀਆ ਆਪਣੇ ਮ੍ਰਿਤਕ ਪਿਤਾ ਭੋਪਾਲ ਸਿੰਘ ਦੀ ਆਤਮਾ ਤੋਂ ਹਦਾਇਤਾਂ ਲੈਂਦਾ ਸੀ। ਘਰ `ਚੋਂ ਮਿਲੇ ਕੁਝ ਨੋਟਸ ਤੋਂ ਵੀ ਇਹੋ ਪਤਾ ਲੱਗਾ ਹੈ ਕਿ ਪਰਿਵਾਰ ਦੇ ਘੱਟੋ-ਘੱਟ ਚਾਰ ਵਿਅਕਤੀਆਂ ਨੂੰ ਮੁਕਤੀ ਦੀ ਤਲਾਸ਼ ਸੀ।

ਮ੍ਰਿਤਕਾਂ ਵਿੱਚ 77 ਸਾਲਾ ਨਾਰਾਇਣੀ ਦੇਵੀ, ਉਸ ਦੇ ਦੋ ਪੁੱਤਰ ਭਵਨੇਸ਼ ਭਾਟੀਆ (50) ਤੇ ਲਲਿਤ ਭਾਟੀਆ (45), ਉਨ੍ਹਾਂ ਦੀਆਂ ਪਤਨੀਆਂ ਸਵਿਤਾ (48) ਅਤੇ ਟੀਨਾ (42), ਨਾਰਾਇਣੀ ਦੇਵੀ ਦੀ ਧੀ ਪ੍ਰਤਿਭਾ (57) ਅਤੇ ਪੰਜ ਪੋਤਰੇ-ਪੋਤਰੀਆਂ ਪ੍ਰਿਯੰਕਾ (33), ਨੀਤੂ (25), ਮੋਨੂੰ (23), ਧਰੁਵ (15) ਅਤੇ ਸਿ਼ਵਮ (15) ਸ਼ਾਮਲ ਹਨ।

ਕੁਝ ਮ੍ਰਿਤਕ ਦੇਹਾਂ ਦੀਆਂ ਅੱਖਾਂ ਤੇ ਮੂੰਹਾਂ `ਤੇ ਸਰਜੀਕਲ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਕੁਝ ਦੇ ਕੱਪੜੇ ਹੀ ਬੰਨ੍ਹੇ ਹੋਏ ਸਨ। ਅੱਠ ਮ੍ਰਿਤਕ ਦੇਹਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਬਜ਼ੁਰਗ ਔਰਤ ਨਾਰਾਇਣੀ ਦੇਵੀ ਦੀ ਲਾਸ਼ ਹੀ ਕਮਰੇ ਦੇ ਫ਼ਰਸ਼ `ਤੇ ਪਈ ਸੀ ਤੇ ਬਾਕੀ ਸਭ ਲਟਕੇ ਹੋਏ ਸਨ।

ਇਸ ਮਾਮਲੇ ਦੀ ਜਾਂਚ ਨਾਲ ਜੁੜੇ ਇੱਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਵਨੇਸ਼ ਦੇ ਮੂੰਹ `ਤੇ ਲੱਗੀ ਟੇਪ ਵੀ ਥੋੜ੍ਹੀ ਹਿੱਲੀ ਹੋਈ ਸੀ ਤੇ ਹੋ ਸਕਦਾ ਹੈ ਕਿ ਉਸ ਨੇ ਚੀਕ ਮਾਰਨ ਦਾ ਜਤਨ ਕੀਤਾ ਹੋਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Burari suicide Bhavnesh tried to save himself