ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲੰਗਾਨਾ ’ਚ ਬੱਸ ਖੱਡ ’ਚ ਡਿੱਗੀ, 52 ਯਾਤਰੀਆਂ ਦੀ ਮੌਤ ਦਾ ਖਦਸ਼ਾ

ਤੇਲੰਗਾਨਾ ਦੇ ਜਗਤਿਯਾਲ ਜਿ਼ਲ੍ਹੇ ਚ ਸੜਕ ਪਰਿਵਾਹਨ ਨਿਗਮ ਦੀ ਇੱਕ ਯਾਤਰੀ ਬੱਸ ਸੜਕ ਤੋਂ ਤਿਲਕ ਕੇ ਖਾਈ ਚ ਡਿੱਗ ਗਈ ਜਿਸ ਵਿਚ ਘੱਟੋ ਘੱਟ 52 ਯਾਤਰੀਆਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ ਜਦਕਿ 20 ਹੋਰਨਾਂ ਲੋਕ ਜ਼ਖਮੀ ਦੱਸੇ ਗਏ ਹਨ।

 

ਜਾਣਕਾਰੀ ਮੁਤਾਬਕ ਬੱਸ ਕੋਂਡਾਗਟੂਟ ਤੋਂ ਜਗਤਿਯਾਲ ਪਰਤ ਰਹੀ ਸੀ। ਹਾਦਸਾ ਸਵੇਰ 11:45 ਅਤੇ ਦੁਪਿਹਰ ਵਿਚਾਲੇ ਹੋਇਆ। ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਹਾਦਸੇ ਤੇ ਦੁੱਖ ਪ੍ਰਗਟਾਇਆ ਅਤੇ ਨੇ ਐਲਾਨ ਕੀਤਾ ਹੈ ਕਿ ਇਸ ਹਾਦਸੇ ਚ ਮਰਨ ਵਾਲੇ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਦਿੱਤੀ ਜਾਵੇਗੀ। ਬਚਾਅ ਕਾਰਜ ਜਾਰੀ ਦੱਸਿਆ ਗਿਆ ਹੈ।

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus collapsed in Telangana 52 passengers feared death