ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰਾਖੰਡ 'ਚ ਬੱਸ ਖੱਡ 'ਚ ਡਿੱਗੀ, 14 ਲੋਕਾਂ ਦੀ ਮੌਤ-ਕਈ ਜ਼ਖ਼ਮੀ

ਉਤਰਾਖੰਡ 'ਚ ਬੱਸ ਖੱਡ 'ਚ ਡਿੱਗੀ, 10 ਲੋਕਾਂ ਦੀ ਮੌਤ-ਕਈ ਜ਼ਖ਼ਮੀ

ਉਤਰਾਖੰਡ ਦੇ ਰਿਸ਼ੀਕੇਸ਼-ਗੰਗੋਤਰੀ ਹਾਈਵੇ 'ਤੇ ਸੂਰਿਆਧਾਰ ਕੋਲ ਉਤਰਾਖੰਡ ਰੋਡਵੇਜ ਦੀ ਬੱਸ 250 ਮੀਟਰ ਡੂੰਘੀ ਖਾਈ 'ਚ ਡਿੱਗ ਗਈ। ਇਸ ਹਾਦਸੇ 'ਚ ਲਗਭਗ 14 ਲੋਕਾਂ ਦੀ ਮੌਤ ਹੋ ਗਈ ਜਦਕਿ 18 ਲੋਕ ਜ਼ਖ਼ਮੀ ਹੋ ਗਏ। 

ਉਤਰਾਖੰਡ 'ਚ ਬੱਸ ਖੱਡ 'ਚ ਡਿੱਗੀ, 13 ਲੋਕਾਂ ਦੀ ਮੌਤ-ਕਈ ਜ਼ਖ਼ਮੀ,

 

ਜਾਣਕਾਰੀ ਮੁਤਾਬਕ ਇਹ ਬੱਸ ਭਟਵਾੜੀ ਤੋਂ ਹਰਿਦੁਆਰ ਜਾ ਰਹੀ ਸੀ ਜਿਸ ਵਿਚ 25 ਲੋਕ ਸਵਾਰ ਦੱਸ ਜਾ ਰਹੇ ਹਨ। ਹਾਦਸਾ ਚੰਬਾ ਤੋਂ 15 ਕਿਲੋਮੀਟਰ ਅੱਗੇ ਉਤਰਾਕਾਸ਼ੀ ਮਾਰਗ 'ਤੇ ਵਾਪਰਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਮ ਅਤੇ ਐਸਡੀਐਮ ਮੌਕੇ 'ਤੇ ਜਾਣ ਲਈ ਰਵਾਨਾ ਹੋ ਗਏ। ਪੀੜਤਾਂ ਦੀ ਮਦਦ ਲਈ ਹੈਲੀਕਾਪਟਰ ਵੀ ਮੰਗਵਾਇਆ ਗਿਆ ਹੈ। ਹੈਲੀਕਾਪਟਰ ਚੰਬਾ ਪੁਲਿਸ ਲਾਈਨ 'ਚ ਉਤਾਰਿਆ ਜਾਵੇਗਾ। 

 

ਸੂਬਾ ਸਰਕਾਰ ਨੇ 9 ਜ਼ਖਮੀਆਂ ਨੂੰ ਹੈਲੀਕਾਪਟਰ ਤੋਂ ਏਮਜ਼ ਪਹੁੰਚਾਉਣ ਦਾ ਹੁਕਮ ਦਿੱਤਾ ਹੈ। ਇਸ ਘਟਨਾ ਦੇ ਸਰਕਾਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਅਤੇ ਹਾਦਸੇ 'ਚ ਜ਼ਖਮੀ ਹੋਏ ਪੀੜਤਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus collapses in Uttarakhand, 14 killed, many injured