ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਹਾਈਵੇ ’ਤੇ ਬੱਸ ਖੱਡ ’ਚ ਡਿੱਗੀ, 1 ਮੌਤ-34 ਜ਼ਖ਼ਮੀ

1 / 3ਜੰਮੂ-ਕਸ਼ਮੀਰ ਹਾਈਵੇ ’ਤੇ ਬੱਸ ਖੱਡ ’ਚ ਡਿੱਗੀ, 1 ਮੌਤ-34 ਜ਼ਖ਼ਮੀ

2 / 3ਜੰਮੂ-ਕਸ਼ਮੀਰ ਹਾਈਵੇ ’ਤੇ ਬੱਸ ਖੱਡ ’ਚ ਡਿੱਗੀ, 1 ਮੌਤ-34 ਜ਼ਖ਼ਮੀ

3 / 3ਜੰਮੂ-ਕਸ਼ਮੀਰ ਹਾਈਵੇ ’ਤੇ ਬੱਸ ਖੱਡ ’ਚ ਡਿੱਗੀ, 1 ਮੌਤ-34 ਜ਼ਖ਼ਮੀ

PreviousNext

ਜੰਮੂ-ਸ੍ਰੀਨਗਰ ਕੌਮੀ ਸੂਬਾਈ ਮਾਰਗ ਤੇ ਭਾਰਤ ਤਿੱਬਤ ਸਰਹੱਦ ਪੁਲਿਸ (ਆਈਟੀਬੀਪੀ) ਦੇ ਕਰਮਚਾਰੀਆਂ ਨੂੰ ਲੈ ਜਾ ਰਹੀ ਇੱਕ ਬੱਸ ਦੇ ਖੱਡ ਚ ਡਿੱਗ ਜਾਣ ਕਾਰਨ ਇੱਕ ਜਵਾਨ ਦੀ ਮੌਤ ਹੋ ਗਈ ਜਦਕਿ 34 ਲੋਕ ਜ਼ਖ਼ਮੀ ਹੋ ਗਏ।

 

ਜਾਣਕਾਰੀ ਮੁਤਾਬਕ ਬੱਸ ਜੰਮੂ ਜਾ ਰਹੇ ਕਾਫਲੇ ਦਾ ਹਿੱਸਾ ਸੀ ਜੋ ਸਵੇਰ ਲਗਭਗ 8:45 ਤੇ ਰਾਮਬਨ ਜਿ਼ਲ੍ਹੇ ਚ ਖੂਨੀ ਨਾਲੇ ਕੋਲ ਸੜਕ ਤੋਂ ਤਿਲਕ ਕੇ ਇੱਕ ਖੱਡ ਚ ਡਿੱਗ ਗਈ। ਡਿੱਗਦੀ ਬੱਸ ਨੂੰ ਪਹਾੜਾਂ ਤੇ ਲੱਗੇ ਦਰਖੱਤਾਂ ਨੇ ਥੱਲੇ ਡਿੱਗਣ ਤੋਂ ਰੋਕ ਲਿਆ। ਬੱਸ ਚ ਲਗਭਗ 35 ਲੋਕ ਸਵਾਰ ਸਨ।

 

 

 

ਸੂਚਨਾਂ ਮਿਲਣ ਮਗਰੋਂ ਰਾਹਤ ਅਤੇ ਬਚਾਅ ਕਰਮੀਆਂ ਦੀ ਇੱਕ ਟੀਮ ਮੌਕੇ ਤੇ ਪੁੱਜ ਗਈ ਜਿਸ ਦੇ ਨਾਲ ਹੀ ਬੱਸ ਚ ਸਵਾਰ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਹੋ ਗਿਆ। ਬਚਾਅ ਦੇ ਕੰਮ ਚ ਸਥਾਨਕ ਲੋਕਾਂ ਸਮੇਤ ਭਾਰਤੀ ਫ਼ੌਜ ਅਤੇ ਪੁਲਿਸ ਵੀ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਜ਼ਖ਼ਮੀ 34 ਲੋਕਾਂ ਨੂੰ ਬੱਸ ਦੇ ਮਲਬੇ ਚੋਂ ਕੱਢ ਕੇ ਰਾਮਬਨ ਸਥਿਤ ਜਿ਼ਲ੍ਹਾ ਹਸਪਤਾਲ ਚ ਲੈ ਜਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus collapses on Jammu-Kashmir highway 1 killed 34 injured