ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ : ਬੱਸ ਡੂੰਘੀ ਖੱਡ `ਚ ਡਿੱਗੀ, 33 ਦੀ ਮੌਤ, ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ

ਮਹਾਰਾਸ਼ਟਰ : ਬੱਸ ਡੂੰਘੀ ਖੱਡ `ਚ ਡਿੱਗੀ, 33 ਮੌਤਾਂ

ਮਹਾਰਾਸ਼ਟਰ ਦੇ ਰਾਏਗੜ੍ਹ ਜਿ਼ਲ੍ਹੇ `ਚ ਸ਼ਨੀਵਾਰ ਸਵੇਰੇ ਇਕ ਨਿੱਜੀ ਬੱਸ ਦੇ ਡੂੰਘੀ ਖੱਡ `ਚ ਡਿੱਗਣ ਨਾਲ ਇਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ `ਚ ਕਰੀਬ 33 ਲੋਕਾਂ ਦੀ ਮੌਤ ਹੋ ਗਈ। ਬੱਸ ਵਿਚ ਕਰੀਬ 3 ਦਰਜਨ ਯੂਨੀਵਰਸਿਟੀ ਦਾ ਸਟਾਫ ਸਵਾਰ ਸੀ। ਰਾਏਗੜ੍ਹ ਪੁਲਿਸ ਕੰਟਰੋਲ ਰੂਮ ਦੇ ਅਧਿਕਾਰੀ ਪੀ ਡੀ ਪਾਟਿਲ ਨੇ ਕਿਹਾ ਕਿ ਰਤਨਾਗਿਰੀ ਸਥਿਤ ਕੋਂਕਣ ਖੇਤੀਬਾੜੀ ਯੂਨੀਵਰਸਿਟੀ ਦੇ ਕਰੀਬ 35 ਕਰਮਚਾਰੀ ਜਿਨ੍ਹਾਂ `ਚ ਮਹਿਲਾ ਵੀ ਸ਼ਾਮਲ ਹਨ, ਪਿਕਨਿਕ ਮਨਾਉਣ ਲਈ ਮਹਾਬਲੇਸ਼ਵਰ੍ਪੰਚਗਨੀ ਜਾ ਰਹੇ ਸਨ। ਸਵੇਰੇ ਨੌ ਵਜੇ ਦੇ ਆਸਪਾਸ ਪੋਲਾਦਪੁਰ ਵਿਚ 500 ਫੁੱਟ ਹੇਠਾਂ ਡਿੱਗ ਗਈ।ਦੁਰਦੁਰਾਡੇ ਇਲਾਕੇ `ਚ ਕਨੈਕਟੀਵਿਟੀ ਦਾ ਘਾਟ ਹੋਣ ਕਾਰਨ ਅਤੇ ਭਾਰੀ ਮੀਂਹ ਕਾਰਨ ਬਚਾਅ ਕੰਮ `ਚ ਵਿਘਨ ਹੋਇਆ।ਜ਼ਖਮੀਆਂ `ਚੋਂ ਇਕ ਯਾਤਰੀ ਦੇ ਕਿਸੇ ਤਰ੍ਹਾਂ ਚੜ੍ਹਕੇ ਉਪਰ ਆਉਣ ਅਤੇ ਸੂਚਨਾ ਦੇਣ ਬਾਅਦ ਇਸ ਘਟਨਾ ਬਾਰੇ ਪਤਾ ਚੱਲਿਆ।

 

ਘਟਨਾ ਵਾਲਾ ਸਥਾਨ ਮਹਾਰਾਸ਼ਟਰ ਤੋਂ ਕਰੀਬ 100 ਕਿਲੋਮੀਟਰ ਦੂਰ ਹੈ। ਇਸ ਘਟਨਾ ਦੇ ਤੁਰੰਤ ਬਾਅਦ ਰਾਹਤ ਅਤੇ ਬਚਾਅ ਲਈ ਐਨਡੀਆਰਐਫ ਦੀ ਟੀਮ ਮੌਕੇ `ਤੇ ਰਵਾਨਾ ਕਰ ਦਿੱਤੀ ਗਈ ਹੈ। ਰਾਹਤ ਦੇ ਲਈ ਟਰੈਕਰ ਦੀ ਮਦਦ ਲਈ ਜਾ ਰਹੀ ਹੈ। ਪਹਾੜਾਂ `ਤੇ ਚੜ੍ਹਨ ਵਾਲੇ ਮਾਹਰ ਲੋਕਾਂ ਦੀ ਮਦਦ ਲਈ ਜਾ ਰਹੀ ਹੈ।


ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਮਹਾਰਾਸ਼ਟਰ `ਚ ਹੋਈ ਇਸ ਦੁਰਘਟਨਾ ਨਾਲ ਉਨ੍ਹਾਂ ਨੂੰ ਕਾਫੀ ਦੁੱਖ ਪਹੁੰਚਿਆ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ

 

 

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਘਟਨਾ `ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਲੋਕਾਂ ਦੀ ਮਦਦ ਕਰਨ ਲਈ ਕਿਹਾ।

 


ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਰਾਏਗੜ੍ਹ ਬੱਸ ਦੁਰਘਟਨਾ ਬਾਰੇ ਸੁਣਕੇ ਕਾਫੀ ਦੁੱਖ ਪਹੁੰਚਿਆ ਹੈ। ਮਹਾਰਾਸ਼ਟਰ `ਚ ਹੋਈ ਇਸ ਘਟਨਾ `ਚ ਕਾਫੀ ਲੋਕਾਂ ਦੀ ਮੌਤ ਹੋ ਗਈ ਹੈ। ਮੈਂ ਉਸ ਖੇਤਰ ਦੇ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿੱਥੋਂ ਤੱਕ ਸੰਭਵ ਹੋ ਸਕੇ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus falls down a mountain road in Ambenali Ghat in Raigad district Maharashtra