ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਸ ਨੂੰ ਲੱਗੀ ਅੱਗ, ਸੜਕੇ ਸੁਆਹ

ਬੱਸ ਨੂੰ ਲੱਗੀ ਅੱਗ, ਸੜਕੇ ਸੁਆਹ

ਮਹਾਰਾਸ਼ਟਰ ਦੇ ਮਲਾਡ ਵਿਚ ਸ਼ੁੱਕਰਵਾਰ ਨੂੰ ਬੈਸਟ ਦੀ ਇਕ ਬੱਸ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ ਸਾਢੇ ਸੱਤ ਵਜੇ ਦਿੰਦੋਸੀ ਖੇਤਰ ਵਿਚ ਇਕ ਬੱਸ ਅੱਡੇ ਉਤੇ ਵਾਪਰੀ।

 

 ਅਧਿਕਾਰੀ ਨੇ ਦੱਸਿਆ ਕਿ ਇਹ ਅੱਗ ਬੱਸ ਦੇ ਇੰਜਣ ਟੈਂਕ ਵਿਚ ਲੱਗੀ। ਪਿਛਲੇ ਦੋ ਟਾਇਰ ਨੂੰ ਛੱਡਕੇ ਪੂਰੀ ਬੱਸ ਸੜਕੇ ਸੁਆਹ ਹੋ ਗਈ।  ਇਹ ਬੱਸ ਮਲਾਡ ਤੋਂ ਗੋਰੇਗਾਉਂ ਵੱਲ ਜਾ ਰਹੀ ਸੀ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਸੂਚਨਾ ਮਿਲਣ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਘਟਨਾ ਸਥਾਨ ਉਤੇ ਪਹੁੰਚਕੇ ਅੱਗ ਉਤੇ ਕਾਬੂ ਪਾਇਆ।