ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਗਰਾ–ਲਖਨਊ ਐਕਸਪ੍ਰੇਸਵੇ ਉਤੇ ਸੜਕ ਹਾਦਸਾ, ਪੰਜ ਦੀ ਮੌਤ

ਆਗਰਾ–ਲਖਨਊ ਐਕਸਪ੍ਰੇਸਵੇ ਉਤੇ ਸੜਕ ਹਾਦਸਾ, ਪੰਜ ਦੀ ਮੌਤ

ਉਤਰ ਪ੍ਰਦੇਸ਼ ਦੇ ਮੈਨਪੁਰੀ ਵਿਚ ਆਗਰਾ–ਲਖਨਊ ਐਕਸਪ੍ਰੇਸ ਵੇਅ ਇਕ ਵਾਰ ਫਿਰ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਆਗਰਾ ਤੋਂ ਲਖਨਊ ਜਾ ਰਹੀ ਪ੍ਰਾਈਵੇਟ ਬੱਸ ਸ਼ਨੀਵਾਰ ਨੁੰ ਦੇਰ ਰਾਤ 11 ਵਜੇ ਦੇ ਕਰੀਬ ਇਕ ਟਰਕ ਨਾਲ ਟਕਰਾ ਗਈ ਅਤੇ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਜਿਸ ਨਾਲ ਬੱਸ ਵਿਚ ਸਵਾਰ 5 ਯਾਤਰੀਆਂ ਦੇ ਮਰਨ ਦੀ ਖਬਰ ਹੈ। ਇਕ ਦਰਜਨ ਤੋਂ ਜ਼ਿਆਦਾ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕਈ ਥਾਣਿਆਂ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਸਾਰੇ ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ।

 

ਘਟਨਾ ਰਾਤ 11 ਵਜੇ ਦੀ ਹੈ। ਆਗਰਾ ਤੋਂ ਪ੍ਰਾਈਵੇਟ ਬੱਸ ਨੰਬਰ ਯੂਪੀ 80ਈ ਟੀ 0591 ਆਗਰਾ ਤੋਂ ਲਖਨਊ ਜਾ ਰਹੀ ਸੀ। ਕਰਹਲ ਥਾਣਾ ਖੇਤਰ ਵਿਚ ਕਿਲੋਮੀਟਰ 87 ਦੇ ਨੇੜੇ ਮੂਹਰੇ ਜਾ ਰਹੇ ਟਰੱਕ ਨਾਲ ਪ੍ਰਾਈਅੇਟ ਬੱਸ ਪਿੱਛੇ ਤੋਂ ਜਾ ਟਕਰਾਈ ਅਤੇ ਕੰਟਰੋਲ ਤੋਂ ਬਾਹਰ ਹੋ ਕੇ ਉਲਟ ਗਈ।

 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਸਪਾਸ ਦੇ ਪਿੰਡ ਵਾਸੀਆਂ ਅਤੇ ਐਕਸਪ੍ਰੇਸਵੇ ਦੀ ਸੁਰੱਖਿਆ ਟੀਮ ਮੌਕੇ ਉਤੇ ਪਹੁੰਚ ਗਈ। ਖਬਰ ਮਿਲਦਿਆਂ ਹੀ ਕਰਹਲ, ਬਰਨਾਹਾਲ ਅਤੇ ਕੁਰਰਾ ਥਾਣੇ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ।  ਹਾਦਸੇ ਵਿਚ 5 ਲੋਕਾਂ ਦੇ ਮਰਨ ਦੀ ਖਬਰ ਆਈ ਹੈ, ਸਾਰੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ ਵਿਚ ਭੇਜਿਆ ਗਿਆ ਹੈ। ਪੁਲਿਸ ਮਰਨ ਵਾਲਿਆਂ ਦੀ ਪਹਿਚਾਣ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bus met with an accident on Agra Lucknow Expressway many died