ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 26 ਜ਼ਖਮੀ-5 ਦੀ ਹਾਲਤ ਗੰਭੀਰ

1 / 2ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 26 ਜ਼ਖਮੀ-5 ਦੀ ਹਾਲਤ ਗੰਭੀਰ

2 / 2ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 26 ਜ਼ਖਮੀ-5 ਦੀ ਹਾਲਤ ਗੰਭੀਰ

PreviousNext

ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿ਼ਲ੍ਹੇ ਚ ਸ਼ਰਧਾਲੂਆਂ ਨਾਲ ਭਰੀ ਇੱਕ ਨਿਜੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ ਚ ਪਲਟ ਗਈ। ਹਾਦਸੇ ਚ 26 ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਦਕਿ 5 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤਾਂ ਨੂੰ ਨੇੜਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

 

ਜਾਣਕਾਰੀ ਮੁਤਾਬਕ ਬੇਸਨਪੁਰਵਾ ਮੋੜ ਕੋਲ ਸੋਮਵਾਰ ਰਾਤ 12 ਵਜੇ ਨੇੜੇ ਰੇਉਸਾ ਤੋਂ ਚਲ ਕੇ ਨੈਮਿਸ਼ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ ਚ ਪਲਟ ਗਈ। ਬੱਸ ਚ ਬੈਠੇ 26 ਲੋਕ ਜ਼ਖਮੀ ਹੋ ਗਏ ਅਤੇ ਜ਼ਖਮੀਆਂ ਦੀ ਚੀਕਾਂ ਵਿਚਾਲੇ ਹਾਦਸੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਜਿਸ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਮੁੱਢਲੀ ਕਾਰਵਾਈ ਕਰਦਿਆਂ ਪੀੜਤਾਂ ਨੂੰ ਸੱਦੀ ਗਈ ਐਂਬੂਲੈਂਸ ਦੁਆਰਾ ਹਸਪਤਾਲ ਰੈਫਰ ਕਰਵਾਇਆ। ਥਾਣਾ ਇੰਚਾਰਜ ਧਰਮਰਾਜ ਉਪਾਧਿਆਏ ਨੇ ਕਿਹਾ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus pit filled with pilgrims fell serious condition of 26 injured -5