ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੇ ਕੇਂਦਰ ਚੀਨ ਦੇ ਵੁਹਾਨ ਸ਼ਹਿਰ 'ਚ ਬੱਸ ਸੇਵਾ ਸ਼ੁਰੂ, 28 ਮਾਰਚ ਤੋਂ ਮੈਟਰੋ ਚਲਾਉਣ ਦੀ ਤਿਆਰੀ

ਚੀਨ ਦਾ ਵੁਹਾਨ ਸ਼ਹਿਰ ਕੋਰੋਨਾ ਵਾਇਰਸ ਨਾਲ ਤਬਾਹ ਹੋਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਹੈ। ਇੱਥੇ ਹੀ ਸੱਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਪਹਿਲਾ ਪਾਜੀਟਿਵ ਕੇਸ ਸਾਹਮਣੇ ਆਇਆ ਸੀ। ਅਮਰੀਕੀ ਰਾਸ਼ਟਰਪਤੀ ਨੇ ਤਾਂ ਕੋਰੋਨਾ ਨੂੰ ਚਾਈਨੀਜ਼ ਵਾਇਰਸ ਵੀ ਕਿਹਾ ਸੀ। ਕੋਰੋਨਾ ਕਾਰਨ ਇਸ ਸ਼ਹਿਰ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਪਰ ਹੁਣ ਜੋ ਖ਼ਬਰਾਂ ਆ ਰਹੀਆਂ ਹਨ ਉਹ ਰਾਹਤ ਦੇਣ ਵਾਲੀਆਂ ਹਨ।
 

ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ ਚੀਨ ਦੇ ਵੁਹਾਨ ਸ਼ਹਿਰ ਵਿੱਚ ਜ਼ਿੰਦਗੀ ਹੁਣ ਹੌਲੀ-ਹੌਲੀ ਮੁੜ ਪਟੜੀ 'ਤੇ ਪਰਤ ਰਹੀ ਹੈ। 117 ਰੂਟਾਂ 'ਤੇ ਬੱਸ ਸੇਵਾ ਬਹਾਲ ਕਰ ਦਿੱਤੀ ਗਈ ਹੈ। ਨਾਲ ਹੀ ਵੁਹਾਨ ਦੀਆਂ 6 ਮੈਟਰੋ ਲਾਈਨਾਂ ਦੀ ਸੇਵਾ 28 ਮਾਰਚ ਤੋਂ ਮੁੜ ਬਹਾਲ ਕੀਤੀ ਜਾਏਗੀ।
 

ਇਨ੍ਹਾਂ 117 ਬੱਸ ਲਾਈਨਾਂ ਵਿੱਚੋਂ 42 ਲਾਈਨਾਂ ਵੁਹਾਨ ਦੇ ਤਿੰਨ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਜੋੜਦੀਆਂ ਹਨ ਅਤੇ 72 ਲਾਈਨਾਂ ਮੱਧ ਖੇਤਰ ਵਿੱਚ ਫੈਲੀਆਂ ਹਨ। ਵੁਹਾਨ ਦੇ ਟ੍ਰੈਫ਼ਿਕ ਮੈਨੇਜ਼ਮੈਂਟ ਬਿਊਰੋ ਦੇ ਇੱਕ ਵਿਅਕਤੀ ਨੇ ਕਿਹਾ ਕਿ ਯਾਤਰੀਆਂ ਨੂੰ ਬੱਸ ਜਾਂ ਮੈਟਰੋ 'ਤੇ ਸਵਾਰ ਹੁੰਦੇ ਸਮੇਂ ਮਾਸਕ ਪਹਿਨਣਾ ਲਾਜ਼ਮੀ ਹੈ ਅਤੇ ਸਰੀਰਕ ਤਾਪਮਾਨ ਦੀ ਜਾਂਚ ਕਰਵਾਉਣੀ ਹੀ ਪਵੇਗੀ।
 

ਵਿਸ਼ਵ ਮਹਾਂਮਾਰੀ ਦੇ ਕੇਂਦਰ ਵੁਹਾਨ 'ਚ 9 ਹਫ਼ਤਿਆਂ ਦੇ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਬੁੱਧਵਾਰ ਨੂੰ ਸ਼ਹਿਰ ਦੇ ਅੰਦਰ ਬੱਸ ਸੇਵਾ ਸ਼ੁਰੂ ਕੀਤੀ ਗਈ। ਚੀਨ ਦੇ ਮੱਧ ਹੁਬੇਈ ਸੂਬੇ 'ਚ 5 ਕਰੋੜ 69 ਲੱਖ ਤੋਂ ਵੱਧ ਲੋਕਾਂ 'ਤੇ ਤਿੰਨ ਮਹੀਨੇ ਤੋਂ ਲਾਗੂ ਪਾਬੰਦੀ ਨੂੰ ਹਟਾਉਣ ਦਾ ਬੀਤੇ ਦਿਨੀਂ ਮੰਗਲਵਾਰ ਨੂੰ ਫ਼ੈਸਲਾ ਕੀਤਾ। ਹਾਲਾਂਕਿ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ 'ਚ ਲੰਮੇ ਸਮੇਂ ਤੋਂ ਜਾਰੀ ਬੰਦ 8 ਅਪ੍ਰੈਲ ਨੂੰ ਖ਼ਤਮ ਹੋਵੇਗਾ।
 

ਕੌਮੀ ਸਿਹਤ ਕਮਿਸ਼ਨ (ਐਨਐਚਸੀ) ਨੇ ਦੱਸਿਆ ਕਿ ਹੁਬੇਈ ਅਤੇ ਵੁਹਾਨ 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਸ਼ਹਿਰ 'ਚ 4 ਹੋਰ ਲੋਕਾਂ ਦੀ ਮੌਤ ਹੋਣ ਨਾਲ ਚੀਨ 'ਚ ਮੌਤਾਂ ਦੀ ਗਿਣਤੀ ਵੱਧ ਕੇ 3281 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus service restored on 117 Route Wuhan city of China a canter of Covid 19 Corona virus