ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ–ਪੂਰਬੀ ਦਿੱਲੀ ’ਚ ਕਾਰੋਬਾਰ ਲੀਹੋਂ ਲੱਥਾ, ਰੱਦ ਹੋ ਰਹੇ ਆਰਡਰ

ਉੱਤਰ–ਪੂਰਬੀ ਦਿੱਲੀ ’ਚ ਕਾਰੋਬਾਰ ਲੀਹੋਂ ਲੱਥਾ, ਰੱਦ ਹੋ ਰਹੇ ਆਰਡਰ

ਉੱਤਰ–ਪੂਰਬੀ ਦਿੱਲੀ ’ਚ ਹੋਈ ਹਿੰਸਾ ਨਾਲ ਕਿਸੇ ਦਾ ਘਰ ਤਬਾਹ ਹੋਇਆ, ਤੇ ਕਿਸੇ ਦਾ ਉਦਯੋਗ। ਹੋਲੀ ਦੇ ਤਿਉਹਾਰ ਮੌਕੇ ਕੱਪੜਿਆਂ ਦੀ ਸਪਲਾਈ ਦਾ ਦਬਾਅ ਫ਼ੈਕਟਰੀ ਮਾਲਕਾਂ ’ਤੇ ਸੀ ਪਰ ਕਾਰੀਗਰਾਂ ਦੇ ਘਰ ਜਾਣ ਕਾਰਨ ਕਈ ਲੋਕਾਂ ਨੂੰ ਆਪਣੀਆਂ ਫ਼ੈਕਟਰੀਆਂ ਬੰਦ ਕਰਨੀਆਂ ਪਈਆਂ। ਉੱਧਰ ਥੋਕ ਵਪਾਰੀਆਂ ਦੇ ਗੋਦਾਮ ’ਚ ਪਏ ਫਲ਼ ਸੜ ਗਏ ਹਨ। ਇਸ ਦਾ ਅਸਰ ਕਾਰੋਬਾਰ ’ਤੇ ਪਿਆ ਹੈ। ਦੰਗਾ ਪ੍ਰਭਾਵਿਤ ਇਲਾਕਿਆਂ ਦੇ ਪ੍ਰਮੁੱਖ ਕਾਰੋਬਾਰ ਦੇ ਹਾਲ ਉੱਤੇ ਅਭਿਨਵ ਉਪਾਧਿਆਇ ਦੀ ਰਿਪੋਰਟ:

 

 

ਉੱਤਰ–ਪੂਰਬੀ ਦਿੱਲੀ ਸਥਿਤ ਮੌਜਪੁਰ ਇਲਾਕੇ ’ਚ ਵੱਡੇ ਪੱਧਰ ਉੱਤੇ ਕੱਪੜਿਆਂ ਦੀ ਸਿਲਾਈ ਦਾ ਕੰਮ ਹੁੰਦਾ ਹੈ। ਮੌਜਪੁਰ ਦੇ ਮੋਹਨਪੁਰੀ ਨਿਵਾਸੀ ਮਨਸੂਰ ਅਲੀ ਦੀ ਕੱਪੜਾ–ਸਿਲਾਈ ਦੀ ਫ਼ੈਕਟਰੀ ਹੈ। ਉਨ੍ਹਾਂ ਦੱਸਿਆ ਕਿ 28 ਮਜ਼ਦੂਰ ਉਨ੍ਹਾਂ ਦੀ ਫ਼ੈਕਟਰੀ ’ਚ ਕੰਮ ਕਰਦੇ ਹਨ ਪਰ ਦੰਗਿਆਂ ਕਾਰਨ ਸਾਰੇ ਹੀ ਮਜ਼ਦੂਰ ਆਪੋ–ਆਪਣੇ ਪਿੰਡਾਂ ਨੂੰ ਚਲੇ ਗਏ ਹਨ।

 

 

ਇਸ ਕਾਰਨ ਚਾਂਦਨੀ ਚੌਕ ਤੋਂ ਮਿਲੇ ਕਈ ਆਰਡਰ ਰੱਦ ਹੋ ਗਏ ਹਨ ਕਿਉਂਕਿ ਬਿਨਾ ਕਾਰੀਗਰਾਂ ਦੇ ਕੱਪੜੇ ਕੌਣ ਤਿਆਰ ਕਰੇਗਾ। ਹਿੰਸਾ ਦੌਰਾਨ ਮਨਸੂਰ ਦੇ ਦੋ ਲੱਖ ਰੁਪਏ ਤੇ 20 ਤੋਲ਼ੇ ਸੋਨਾ ਦੰਗਾਕਾਰੀਆਂ ਨੇ ਲੁੱਟ ਲਿਆ ਸੀ। ਇਹੋ ਹਾਲ ਇੱਥੋਂ ਦੀਆਂ ਬਾਕੀ ਫ਼ੈਕਟਰੀਆਂ ਦੇ ਮਾਲਕਾਂ ਦਾ ਵੀ ਹੈ।

 

 

ਦਿੱਲੀ ਦੰਗਿਆਂ ਕਾਰਨ ਹੋਏ ਨੁਕਸਾਨ ਦਾ ਭਾਵੇਂ ਸਰਕਾਰੀ ਤੌਰ ਉੱਤੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ ਪਰ ਇਹ ਨੁਕਸਾਨ ਅਸਲ ’ਚ ਕਰੋੜਾਂ ਦਾ ਹੈ। ਹੁਣ ਇੱਥੇ ਕਾਰੋਬਾਰ ਲਈ ਹਾਲਾਤ ਛੇਤੀ ਸੁਖਾਵੇਂ ਹੁੰਦੇ ਵੀ ਨਹੀਂ ਦਿਸ ਰਹੇ। ਇਸ ਲਈ ਸਾਰੇ ਕਾਰੋਬਾਰੀ ਡਾਢੇ ਪਰੇਸ਼ਾਨ ਹਨ।

 

 

ਨੂਰ–ਏ–ਇਲਾਹੀ, ਚਾਂਦਬਾਗ਼ ਤੇ ਸ਼ਿਵਪੁਰੀ ਇਲਾਕਿਆਂ ’ਚ ਸਟੀਲ ਤੇ ਲੱਕੜੀ ਦਾ ਕੰਮ ਹੁੰਦਾ ਹੈ ਪਰ ਉਹ ਵੀ ਹਿੰਸਾ ਤੋਂ ਬਾਅਦ ਪੂਰੀ ਤਰ੍ਹਾਂ ਠੱਪ ਹੈ। ਨੂਰ–ਏ–ਇਲਾਹੀ ਇਲਾਕੇ ’ਚ ਟ੍ਰਾਫ਼ੀਆਂ ਬਣਾਉਣ ਵਾਲੇ ਸ਼ਕੀਲ ਅਹਿਮਦ ਨੇ ਦੱਸਿਆ ਕਿ ਹਿੰਸਾ ਦੇ ਬਾਅਦ ਤੋਂ ਅਸੀਂ ਦੁਕਾਨ ਨਹੀਂ ਖੋਲ੍ਹ ਰਹੇ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਮਜ਼ਦੂਰ ਨਹੀਂ ਹਨ; ਇਸ ਲਈ ਆਰਡਰ ਸਮੇਂ ਸਿਰ ਪੂਰੇ ਨਹੀਂ ਹੋ ਸਕਣਗੇ।

 

 

ਇੰਝ ਹੀ ਗਾਂਧੀ ਨਗਰ ਸਥਿਤ ਕੱਪੜਿਆਂ ਦੀ ਸਭ ਤੋਂ ਵੱਡੀ ਮਾਰਕਿਟ ਉੱਤੇ ਵੀ ਇਨ੍ਹਾਂ ਦੰਗਿਆਂ ਦਾ ਡਾਢਾ ਅਸਰ ਪਿਆ ਹੈ।

 

 

ਬਾਹਰਲੇ ਵਪਾਰੀ ਵੀ ਹੁਣ ਵੱਡੇ ਆਰਡਰ ਕੈਂਸਲ ਕਰ ਕੇ ਹੋਰ ਜਗ੍ਹਾ ਦੇ ਲੋਕਾਂ ਨੂੰ ਦੇ ਰਹੇ ਹਨ; ਤਾਂ ਜੋ ਸਮੇਂ ਸਿਰ ਉਨ੍ਹਾਂ ਦਾ ਕੰਮ ਮੁਕੰਮਲ ਹੋ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Business overturned from Track in North East Delhi Order being cancelled