ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਨਸਨੀ: ਪਟਨਾ ਦੇ ਵਪਾਰੀ ਨੇ ਪਤਨੀ, ਬੱਚਿਆਂ ਅਤੇ ਖ਼ੁਦ ਨੂੰ ਮਾਰੀ ਗੋਲੀ

ਰਾਜਧਾਨੀ ਪਟਨਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆ ਰਹੀ ਹੈ।  ਮੰਗਲਵਾਰ ਸਵੇਰੇ ਇਕ ਵਪਾਰੀ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੋਲੀ ਮਾਰ ਦਿੱਤੀ। 

 

ਪਤਨੀ ਅਤੇ ਬੱਚਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਵਪਾਰੀ ਨੇ ਵੀ ਖੁਦ ਨੂੰ ਵੀ ਗੋਲੀ ਮਾਰ ਲਈ। ਅਜੇ ਤੱਕ ਜੋ ਸੂਚਨਾ ਮਿਲ ਰਹੀ ਹੈ ਉਸ ਅਨੁਸਾਰ ਪਤੀ ਸਮੇਤ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਬੱਚਾ ਜ਼ਖ਼ਮੀ ਹੈ ਜਿਸ ਦਾ ਇਲਾਜ ਪਾਰਸ ਹਸਪਤਾਲ ਵਿੱਚ ਚੱਲ ਰਿਹਾ ਹੈ। ਮੌਕੇ 'ਤੇ ਐਸਐਸਪੀ ਗਰਿਮਾ ਮਲਿਕ ਸਮੇਤ ਕਈ ਉੱਚ ਅਧਿਕਾਰੀ ਵੀ ਪਹੁੰਚ ਚੁੱਕੇ ਹਨ।

 

 


ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਪਾਰੀ ਦਾ ਨਾਮ ਨਿਸ਼ਾਂਤ ਸਾਰਫ ਹੈ ਜਿਸ ਦੀ ਖੇਤਾਨ ਬਾਜ਼ਾਰ ਵਿੱਚ ਇਕ ਸੋਨੇ-ਚਾਂਦੀ ਦੀ ਦੁਕਾਨ ਹੈ। ਵਪਾਰੀ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

 

ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਅਜੇ ਦੋ ਦਿਨ ਪਹਿਲਾਂ ਹੀ ਪੂਰਾ ਪਰਿਵਾਰ ਕਿਤੇ ਘੁੰਮ ਕੇ ਆਇਆ ਸੀ। ਕੱਲ੍ਹ ਰਾਤ ਵੀ ਸਾਰੇ ਮੈਂਬਰਾਂ ਨੇ ਇਕੱਠੇ ਭੋਜਨ ਕੀਤਾ। ਪਰਿਵਾਰ ਵਿੱਚ ਜਿਹੀ ਕੋਈ ਗੱਲ ਨਹੀਂ ਹੈ ਜਿਸ ਕਾਰਨ ਝਗੜਾ ਹੁੰਦਾ ਹੈ। ਪੁਲਿਸ ਅਤੇ ਫਾਰੈਂਸਿਕ ਟੀਮ ਜਾਂਚ ਵਿੱਚ ਲੱਗ ਗਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Businessman shot himself with wife and children In Patna