ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੂਟਾ ਸਿੰਘ ਦੀ ਧੀ ਗੁਰਕੀਰਤ ਕੌਰ ਕਾਂਗਰਸ `ਚ ਸ਼ਾਮਲ

ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ

ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਧੀ ਗੁਰਕੀਰਤ ਕੌਰ ਅੱਜ ਕਾਂਗਰਸ `ਚ ਸ਼ਾਮਲ ਹੋ ਗਏ। ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਏ.ਕੇ. ਵਾਲੀਆ ਨੇ ਉਨ੍ਹਾਂ ਦਾ ਸੁਆਗਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਸਮਾਜ ਭਲਾਈ ਤੇ ਕਾਨੂੰਨੀ ਕਿੱਤੇ ਦੇ ਆਪਣੇ ਤਜਰਬੇ ਦੇ ਆਧਾਰ `ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।


ਸ੍ਰੀਮਤੀ ਗੁਰਕੀਰਤ ਕੌਰ ਪਹਿਲਾਂ ਕ੍ਰਿ਼ਸ਼ਨਾ ਨਗਰ ਇਲਾਕੇ ਤੋਂ ਮਿਉਂਸਪਲ ਕਾਰਪੋਰੇਟਰ ਰਹਿ ਚੁੱਕੇ ਹਨ। ਸ੍ਰੀਮਤੀ ਗੁਰਕੀਰਤ ਕੌਰ ਨਾਲ ਅੱਜ ਰਮੇਸ਼ ਪੰਡਿਤ ਵੀ ਕਾਂਗਰਸ `ਚ ਸ਼ਾਮਲ ਹੋ ਗਏ।


ਬੂਟਾ ਸਿੰਘ ਨੇ ਸਾਲ 2014 ਦੀ ਲੋਕ ਸਭਾ ਚੋਣ ਜਲੌਰ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਲੜੀ ਸੀ ਪਰ ਬਾਅਦ `ਚ ਉਹ ਦੋਬਾਰਾ ਕਾਂਗਰਸ `ਚ ਸ਼ਾਮਲ ਹੋ ਗਏ ਸਨ।  ਉਨ੍ਹਾਂ ਦੇ ਪੁੱਤਰ ਅਰਵਿੰਦਰ ਸਿੰਘ ਲਵਲੀ ਵੀ ਦਿੱਲੀ ਤੋਂ ਵਿਧਾਇਕ ਰਹਿ ਚੁੱਕੇ ਹਨ; ਉਹ ਵੀ ਪਿਛਲੇ ਵਰ੍ਹੇ ਦੋਬਾਰਾ ਕਾਂਗਰਸ `ਚ ਆ ਰਲ਼ੇ ਸਨ।


ਸ੍ਰੀਮਤੀ ਗੁਰਕੀਰਤ ਕੋਰ ਤੇ ਸ੍ਰੀ ਰਮੇਸ਼ ਪੰਡਿਤ ਨੇ ਕਿਹਾ ਕਿ ਉਹ ਕਾਂਗਰਸ ਦੇ ਆਗੂਆਂ ਰਾਹੁਲ ਗਾਂਧੀ ਤੇ ਅਜੇ ਮਾਕਨ ਦੀਆਂ ਹਦਾਇਤਾਂ ਮੁਤਾਬਕ ਹੀ ਕਾਂਗਰਸ ਪਾਰਟੀ ਲਈ ਕੰਮ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Buta Singh daughter Gurkeerat Kaur joins Congress