ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਦੀਆਂ 15 ਸੀਟਾਂ ਦੇ ਜ਼ਿਮਨੀ ਚੋਣ ਨਤੀਜੇ ਅੱਜ

ਕਰਨਾਟਕ ਦੀਆਂ 15 ਸੀਟਾਂ ਦੇ ਜ਼ਿਮਨੀ ਚੋਣ ਨਤੀਜੇ ਅੱਜ

ਕਰਨਾਟਕ ’ਚ 15 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸੋਮਵਾਰ ਨੂੰ ਸ਼ੁਰੂ ਹੋ ਗਈ ਹੈ ਤੇ ਇਸ ਨਾਲ ਚਾਰ ਮਹੀਨੇ ਪੁਰਾਣੀ ਸੂਬੇ ਦੀ ਭਾਜਪਾ ਸਰਕਾਰ ਦਾ ਭਵਿੰਖ ਤੈਅ ਹੋਵੇਗਾ। ਇਸ ਸਰਕਾਰ ਨੂੰ ਬਹੁਮੱਤ ਲਈ ਛੇ ਸੀਟਾਂ ਦੀ ਜ਼ਰੂਰਤ ਹੈ।

 

 

ਇੱਥੇ ਬੀਤੀ 5 ਦਸੰਬਰ ਨੂੰ ਚੋਣਾਂ ਹੋਈਆਂ ਸਨ; ਜਿਸ ਵਿੱਚ 67.91 ਫ਼ੀ ਸਦੀ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ 11 ਕੇਂਦਰਾਂ ’ਤੇ ਸ਼ੁਰੂ ਹੋ ਗਈ ਹੈ ਤੇ ਬਾਅਦ ਦੁਪਹਿਰ ਤੱਕ ਸਾਰੇ ਨਤੀਜੇ ਆਉਣ ਦੀ ਆਸ ਹੈ। ਇਹ ਜ਼ਿਮਨੀ ਚੋਣ 17 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਨਾਲ ਖ਼ਾਲੀ ਸੀਟਾਂ ਭਰਨ ਲਈ ਕਰਵਾਈਆਂ ਗਈਆਂ ਸਨ।

 

 

ਇਨ੍ਹਾਂ ਵਿਧਆੲਕਾਂ ਵਿੱਚ ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਬਾਗ਼ੀ ਆਗੂ ਸ਼ਾਮਲ ਸਨ। ਇਨ੍ਹਾਂ ਵਿਧਾਇਕਾਂ ਦੀ ਬਗ਼ਾਵਤ ਦੇ ਚੱਲਦਿਆਂ ਜੁਲਾਈ ’ਚ ਐੱਚਡੀ ਕੁਮਾਰਸਵਾਮੀ ਦੀ ਅਗਵਾਈ ਹੇਠਲੀ ਕਾਂਗਰਸ–ਜਨਤਾ ਦਲ–(ਐੱਸ) ਸਰਕਾਰ ਡਿੱਗ ਪਈ ਸੀ ਤੇ ਬੀਐੱਸ ਯੇਦੀਯੁਰੱਪਾ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੇ ਸੱਤਾ ’ਚ ਆਉਣ ਦਾ ਰਾਹ ਪੱਧਰਾ ਹੋਇਆ ਸੀ।

 

 

ਇਸ ਵੇਲੇ ਭਾਜਪਾ ਕੋਲ 105 ਵਿਧਾਇਕ (ਇੱਕ ਆਜ਼ਾਦ ਸਮੇਤ) ਹਨ। ਕਾਂਗਰਸ ਦੇ 66 ਅਤੇ ਜਨਤਾ ਦਲ (ਐੱਸ) ਦੇ 34 ਵਿਧਾਇਕ ਹਨ। ਉਨ੍ਹਾਂ ਤੋਂ ਇਲਾਵਾ ਬਸਪਾ ਦਾ ਵੀ ਇੱਕ ਮੈਂਬਰ ਹੈ, ਇੱਕ ਨਾਮਜ਼ਦ ਵਿਧਾਇਕ ਹੈ ਤੇ ਇੱਕ ਸਪੀਕਰ ਹੈ। ਪੁਲਿਸ ਅਨੁਸਾਰ ਵੋਟਾਂ ਦੀ ਇਸ ਗਿਣਤੀ ਲਈ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

 

 

ਪੋਲਿੰਗ ਸਟੇਸ਼ਨਾਂ ਕੋਲ ਲੋਕਾਂ ਦੇ ਇਕੱਠੇ ਹੋਣ ਤੋਂ ਰੋਕਣ ਲਈ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਮੁੱਖ ਮੰਤਰੀ ਸ੍ਰੀ ਯੇਦੀਯੁਰੱਪਾ ਨੇ ਕੱਲ੍ਹ ਐਤਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪਾਰਟੀ ਘੱਟੋ–ਘੱਟ 13 ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨਗੇ।

 

 

ਭਾਜਪਾ ਨੇ ਪਾਰਟੀ ਵਿੱਚ ਸ਼ਾਮਲ ਹੋਏ 16 ਵਿੱਚੋਂ 13 ਅਯੋਗ ਵਿਧਾਇਕਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਤੋਂ ਟਿਕਟ ਦਿੱਤੇ ਹਨ। ਉਨ੍ਹਾਂ 2018 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਤੇ ਜਨਤਾ ਦਲ(ਐੱਸ) ਦੀਆਂ ਟਿਕਟਾਂ ਉੱਤੇ ਜਿੱਤ ਹਾਸਲ ਕੀਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:By-Poll Results of Karnatka s 15 seats today