ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਸੰਕਟ ਦੌਰਾਨ ਭਾਰਤ ’ਚ CAA ਤੇ NRC ਦਾ ਮੁੱਦਾ ਮੁੜ ਸੁਲਘਣ ਲਈ ਤਿਆਰ

ਕੋਰੋਨਾ ਸੰਕਟ ’ਚ CAA ਤੇ NRC ਦਾ ਮੁੱਦਾ ਮੁੜ ਸੁਲਘਣ ਲਈ ਤਿਆਰ

ਕੋਰੋਨਾ ਸੰਕਟ ਦੌਰਾਨ ਨਾਗਰਿਕਤਾ ਸੋਧ ਕਾਨੂੰਨ (ਸੀਏਏ – CAA) ਅਤੇ ਐੱਨਆਰਸੀ (NRC) ਦਾ ਮਸਲਾ ਇੱਕ ਵਾਰ ਫਿਰ ਸੁਲਘਣ ਲਈ ਤਿਆਰ ਹੈ। ਪਤਾ ਲੱਗਾ ਹੈ ਕਿ ਦਿੱਲੀ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਸ਼ਾਹੀਨ ਬਾਗ਼ ਵਰਗਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ। ਕੱਲ੍ਹ ਕੁਝ ਔਰਤਾਂ ਸ਼ਾਹੀਨ ਬਾਗ਼ ਵਿੱਚ ਤਾਂ ਧਰਨੇ ਲਈ ਪੁੱਜ ਵੀ ਗਈਆਂ ਸਨ ਪਰ ਉਨ੍ਹਾਂ ਨੂੰ ਸਮਝਾ–ਬੁਝਾ ਕੇ ਵਾਪਸ ਭੇਜ ਦਿੱਤਾ ਗਿਆ।

 

 

ਇਸ ਤੋਂ ਬਾਜਅਦ ਦਿੱਲੀ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਪੀਜ਼ ਨੂ ਆਪੋ–ਆਪਣੇ ਇਲਾਕਿਆਂ ’ਚ ਕਾਨੂੰਨ ਵਿਵਸਥਾ ਦੇ ਇੰਤਜ਼ਾਮਾਂ ਬਾਰੇ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਹ ਵੀ ਦੱਸਿਆਜਾ ਰਿਹਾ ਹੈ ਕਿ ਇਸੇ ਖ਼ਦਸ਼ੇ ਕਾਰਨ ਦਿੱਲੀ ਦੇ ਕੁਝ ਪੁਲਿਸ ਥਾਣਿਆਂ ਵਿੱਚ ਨੀਮ–ਫ਼ੌਜੀ ਬਲਾਂ ਦੀਆਂ ਕੁਝ ਕੰਪਨੀਆਂ ਨੂੰ ਠਹਿਰਾਇਆ ਗਿਆ ਹੈ।

 

 

ਦਿੱਲੀ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਉੱਤਰੀ ਦਿੱਲੀ ਦੇ ਕੁਝ ਇਲਆਕਆਂ ਤੇ ਦੱਖਣ–ਪੂਰਬੀ ਦਿੱਲੀ ਦੇ ਸ਼ਾਹੀਨ ਬਾਗ਼ ਅਤੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਨਾਗਰਿਕਤਾ ਸੋਧ ਕਾਨੂੰਨ–ਐੱਨਆਰਸੀ ਵਿਰੁੰਧ ਮੁੜ ਧਰਨਾ–ਪ੍ਰਦਰਸ਼ਨ ਸ਼ੁਰੂ ਕੀਤੇ ਜਾ ਸਕਦੇ ਹਨ। ਇਸੇ ਲਈ ਸ਼ਾਹੀਨ ਬਾਗ਼ ਤੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

 

 

ਬੁੱਧਵਾਰ ਦੁਪਹਿਰ ਨੂੰ ਕੁਝ ਔਰਤਾਂ ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਕਾਨੂੰਨ ਵਿਰੁੱਧ ਧਰਨਾ ਸ਼ੁਰੂ ਕਰਨ ਲਈ ਪੁੱਜੀਆਂ ਸਨ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਸ਼ਾਹੀਨ ਬਾਗ਼ ਵਾਂਗ ਦਿੱਲੀ ਅਤੇ ਹੋਰ ਇਲਾਕਿਆਂ ਵਿੱਚ ਵੀ ਪ੍ਰਦਰਸ਼ਨਕਾਰੀ ਜਮ੍ਰਾ ਹੋ ਸਕਦੇ ਹਨ, ਇਸ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਹੈ।

 

 

ਕੋਰੋਨਾ ਦੀ ਮਹਾਮਰੀ ਦੌਰਾਨ ਦਿੱਲੀ ਦੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨਾ ਵਿਗੜੇ, ਇਸ ਲਈ ਦਿੱਲੀ ਸਮੇਤ ਨੀਮ ਫ਼ੌਜੀ ਬਲਾਂ ਦੀਆਂ ਕੁਝ ਕੰਪਨੀਆਂ ਨੂੰ ਦਿੱਲੀ ਦੇ ਕੁਝ ਥਾਦਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।

 

 

ਸ਼ਾਹੀਨ ਬਾਗ਼ ਤੇ ਹੋਰ ਇਲਾਕਿਆਂ ਵਿੱਚ ਧਰਨਾ–ਪ੍ਰਦਰਸ਼ਨ ਤੋਂ ਬਾਅਦ ਹੀ ਦਿੱਲੀ ਦੇ ਜਾਫ਼ਰਾਬਾਦ ਸਮੇਤ ਕਈ ਇਲਾਕਿਆਂ ਵਿੱਚ ਦੰਗੇ ਭੜਕੇ ਸਨ। ਪਿਛਲੇ ਕੁਝ ਦਿਨਾਂ ਤੋਂ ਦੰਗਿਆਂ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਜਾ ਰਹੀ ਹੈ। ਚਾਰਜਸ਼ੀਟ ਵਿੱਚ ਆਮ ਆਦਮੀ ਪਾਰਟੀ ਚੋਂ ਕੱਢੇ ਕੌਂਸਲਰ ਤਾਹਿਰ ਹੁਸੈਨ ਅਤੇ ਫ਼ਾਰੂਕ ਫ਼ੈਜ਼ਲ ਨੂੰ ਦੰਗਿਆਂ ਦੇ ਮੁੱਖ ਦਿਮਾਗ਼ ਦੰਸਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAA and NRC Issue ready to smoulder again amid Corona Crisis