ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਸੋਧ ਕਾਨੂੰਨ 'ਨੋਟਬੰਦੀ ਪਾਰਟ-2' ਹੈ : ਰਾਹੁਲ ਗਾਂਧੀ

ਕਾਂਗਰਸ ਦੇ 135ਵੀਂ ਸਥਾਪਨਾ ਦਿਵਸ 'ਤੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਭਾਜਪਾ ਨੂੰ ਨਾਗਰਿਕਤਾ ਸੋਧ ਕਾਨੂੰਨ 'ਤੇ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਭਾਜਪਾ ਆਗੂਆਂ 'ਤੇ ਹਮਲਾ ਬੋਲਿਆ।  ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੋਟਬੰਦੀ ਤੋਂ ਵੀ ਵੱਧ ਖਤਰਨਾਕ ਹੋਵੇਗਾ। ਇਸ ਨਾਲ ਦੇਸ਼ ਦੇ ਗਰੀਬਾਂ ਨੂੰ ਅਜਿਹਾ ਨੁਕਸਾਨ ਹੋਣ ਵਾਲਾ ਹੈ ਕਿ ਉਹ ਨੋਟਬੰਦੀ ਨੂੰ ਭੁੱਲ ਜਾਣਗੇ।
 

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੋਟਬੰਦੀ ਤੋਂ ਦੁਗਣਾ ਖਤਰਨਾਕ ਹੈ। ਇਸ 'ਚ ਦੇਸ਼ ਦੇ ਹਰ ਗਰੀਬ ਨੂੰ ਇਹੀ ਕਿਹਾ ਜਾਵੇਗਾ ਕਿ ਸਾਬਤ ਕਰੋ ਕਿ ਤੁਸੀ ਭਾਰਤੀ ਹੋ ਅਤੇ ਉਨ੍ਹਾਂ ਦੇ ਜਿਹੜੇ ਬੰਗਲਾਦੇਸ਼ੀ ਦੋਸ਼ਤ ਹਨ, ਉਨ੍ਹਾਂ ਨੂੰ ਕੋਈ ਕਾਗਜ ਵਿਖਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਵੀ ਅਮੀਰ ਕਤਾਰ 'ਚ ਖੜ੍ਹਾ ਨਹੀਂ ਹੋਵੇਗਾ, ਕਿਉਂਕਿ ਅਮੀਰ ਲੋਕ ਉਨ੍ਹਾਂ ਦੇ ਦੋਸਤ ਹਨ।
 

ਰਾਹੁਲ ਗਾਂਧੀ ਨੇ ਭਾਜਪਾ 'ਤੇ ਝੂਠ ਬੋਲਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੈਂ ਇਕ ਵੀਡੀਓ ਟਵੀਟ ਕੀਤੀ ਹੈ, ਜਿਸ 'ਚ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਭਾਰਤ 'ਚ ਕੋਈ ਡਿਟੈਂਸ਼ਨ ਸੈਂਟਰ ਨਹੀਂ ਹੈ ਅਤੇ ਇੱਕ ਵੀਡੀਓ 'ਚ ਡਿਟੈਂਸ਼ਨ ਸੈਂਟਰ ਦੇ ਦ੍ਰਿਸ਼ ਹਨ। ਇਸ ਲਈ ਤੁਸੀ ਤੈਅ ਕਰੋ ਕਿ ਕੌਣ ਝੂਠ ਬੋਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: CAA NRC is Notebandi 2 Rahul Gandhi attacks BJP govt