ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਯੂਪੀ ਦੇ ਬੇਨੀਆਬਾਗ਼ ਵਿੱਚ 19 ਦਸੰਬਰ ਨੂੰ ਦੁੱਧਮੂੰਹੀ ਬੱਚੀ ਚੰਚਲ ਦੇ ਮਾਪਿਆਂ ਸਮੇਤ 56 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੁੱਧਵਾਰ ਸਵੇਰੇ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਲੜਕੀ ਦੀ ਮਾਂ ਨੂੰ ਜੇਲ੍ਹ ਵਿੱਚ ਰੱਖਣ ਲਈ ਯੂਪੀ ਸਰਕਾਰ ਦੀ ਆਲੋਚਨਾ ਕੀਤੀ ਸੀ।
ਬੱਚੀ ਇਸ ਸਮੇਂ ਆਪਣੀ ਦਾਦੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਹੈ। ਬੱਚੀ ਦੀ ਸਿਹਤ ਵੀ ਹੁਣ ਖ਼ਰਾਬ ਹੋ ਰਹੀ ਹੈ। ਇਸੇ ਨੂੰ ਲੈ ਕੇ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਤੇ ਹਮਲਾ ਕੀਤਾ। ਪ੍ਰਿਅੰਕਾ ਨੇ ਟਵੀਟ ਕੀਤਾ ਸੀ ਕਿ ਭਾਜਪਾ ਸਰਕਾਰ ਨੇ ਨਾਗਰਿਕ ਅੰਦੋਲਨ ਨੂੰ ਦਬਾਉਣ ਲਈ ਅਣਮਨੁੱਖਤਾ ਦਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੱਚੇ ਦੇ ਬੇਗੁਨਾਹ ਮਾਂ ਨੂੰ ਘਰ ਜਾਣ ਦੇਣਾ ਚਾਹੀਦਾ ਹੈ।
ਪ੍ਰਿਯੰਕਾ ਗਾਂਧੀ ਨੇ ਕਿਹਾ ਸੀ ਕਿ ਭਾਜਪਾ ਸਰਕਾਰ ਨੇ ਨਾਗਰਕ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਅਜਿਹੀ ਅਣਮਨੁੱਖਤਾ ਦਿਖਾਈ ਹੈ ਕਿ ਇੱਕ ਛੋਟਾ ਬੱਚਾ ਮਾਪਿਆਂ ਤੋਂ ਵੱਖ ਹੋ ਗਿਆ ਹੈ। ਚੰਚਲ ਦੀ ਸਿਹਤ ਵਿਗੜ ਗਈ ਹੈ ਪਰ ਭਾਜਪਾ ਸਰਕਾਰ ਦੀ ਮਾੜੀ ਨਿਯਤ 'ਤੇ ਕੋਈ ਅਸਰ ਨਹੀਂ ਹੋਇਆ। ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਾਰਨ ਚੰਚਲ ਦੇ ਮਾਪੇ ਜੇਲ੍ਹ ਵਿੱਚ ਹਨ। ਉਨ੍ਹਾਂ ਲਿਖਿਆ ਕਿ ਇਸ ਸਰਕਾਰ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਇਸ ਬੱਚੇ ਦੀ ਬੇਗੁਨਾਹ ਮਾਂ ਨੂੰ ਘਰ ਜਾਣ ਦੇਵੇ।