ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਵਿਰੁੱਧ ਮੁਜ਼ਾਹਰੇ: ਟ੍ਰੈਫਿਕ ਜਾਮ 'ਚ ਫਸੇ ਪਾਇਲਟ, 19 ਉਡਾਨਾਂ ਰੱਦ

1 / 2CAA ਵਿਰੁੱਧ ਮੁਜ਼ਾਹਰੇ : ਟ੍ਰੈਫਿਕ ਜਾਮ 'ਚ ਫਸੇ ਪਾਇਲਟ, 19 ਉਡਾਨਾਂ ਰੱਦ

2 / 2CAA ਵਿਰੁੱਧ ਮੁਜ਼ਾਹਰੇ : ਟ੍ਰੈਫਿਕ ਜਾਮ 'ਚ ਫਸੇ ਪਾਇਲਟ, 19 ਉਡਾਨਾਂ ਰੱਦ

PreviousNext

ਰਾਜਧਾਨੀ ਦਿੱਲੀ 'ਚ ਨਾਗਰਿਕਤਾ (ਸੋਧ) ਕਾਨੂੰਨ ਵਿਰੁੱਧ ਰੋਸ ਪ੍ਰਦਰਸ਼ਨਾਂ ਦਾ ਅਸਰ ਉਡਾਨ ਸੇਵਾਵਾਂ 'ਤੇ ਵੀ ਵੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਅੰਦੋਲਨ ਅਤੇ ਅੱਗਜਨੀ ਦੀਆਂ ਘਟਨਾਵਾਂ ਕਾਰਨ ਦਿੱਲੀ ਦੇ ਨੈਸ਼ਨਲ ਹਾਈਵੇ-8 'ਤੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਜਹਾਜ਼ ਦੇ ਕਰੂ ਮੈਂਬਰ ਅਤੇ ਪਾਇਲਟ ਸਮੇਂ 'ਤੇ ਹਵਾਈ ਅੱਡੇ ਨਾ ਪਹੁੰਚ ਸਕੇ। ਚਾਲਕ ਟੀਮ ਦੇ ਟ੍ਰੈਫਿਕ ਜਾਮ 'ਚ ਫਸੇ ਹੋਣ ਕਾਰਨ 16 ਜਹਾਜ਼ਾਂ ਦੀਆਂ ਉਡਾਨਾਂ 'ਚ ਦੇਰੀ ਹੋਈ, ਜਦਕਿ ਇੰਡੀਗੋ ਨੂੰ 19 ਉਡਾਨਾਂ ਰੱਦ ਕਰਨੀਆਂ ਪਈਆਂ।
 

ਰਾਜਧਾਨੀ ਦਿੱਲੀ 'ਚ ਹਿੰਸਕ ਰੋਸ ਪ੍ਰਦਰਸ਼ਨਾਂ ਕਾਰਨ ਥਾਂ-ਥਾਂ ਆਵਾਜਾਈ ਪ੍ਰਭਾਵਿਤ ਰਹੀ ਅਤੇ ਸੜਕਾਂ 'ਤੇ ਲੰਮਾ ਜਾਮ ਲੱਗ ਗਿਆ। ਟ੍ਰੈਫਿਕ ਕਾਰਨ ਲੋਕ ਸਮੇਂ 'ਤੇ ਹਵਾਈ ਅੱਡੇ ਨਹੀਂ ਪਹੁੰਚ ਸਕੇ, ਜਿਸ ਕਾਰਨ ਉਨ੍ਹਾਂ ਦੀ ਫਲਾਈਟ ਮਿਸ ਹੋ ਗਈ। ਇਸ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਆਪਣੇ ਮੁਸਾਫਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰ ਇੰਡੀਆ ਨੇ 19 ਦਸੰਬਰ ਨੂੰ ਦਿੱਲੀ ਤੋਂ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਘਰੇਲੂ ਅਤੇ ਕੌਮਾਂਤਰੀ ਟਿਕਟਾਂ 'ਤੇ ਲੱਗਣ ਵਾਲੇ ਰੱਦ ਅਤੇ ਵਾਪਸੀ ਕਟੌਤੀ ਨੂੰ ਮਾਫ ਕਰ ਦਿੱਤਾ ਹੈ। 


 

ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਅੱਜ ਦੇਸ਼ ਦੇ ਕਈ ਸ਼ਹਿਰਾਂ ’ਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਦਿੱਲੀ ਮੈਟਰੋ ਦੇ 16 ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਕੁਝ ਹਲਕਿਆਂ ’ਚ ਮੋਬਾਇਲ ਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਵਿਰੋਧ ਪ੍ਰਦਰਸ਼ਨਾਂ ਕਾਰਨ ਮੈਟਰੋ ਤੋਂ ਇਲਾਵਾ ਰਾਜਧਾਨੀ ਖੇਤਰ ਦੇ ਸੜਕੀ ਰਸਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
 

ਦਿੱਲੀ–ਗੁਰੂਗ੍ਰਾਮ ਬਾਰਡਰ ਦੀਆਂ ਲਗਭਗ ਸਾਰੀਆਂ ਸੜਕਾਂ ਉੱਤੇ ਭਾਰੀ ਜਾਮ ਲੱਗਾ ਹੋਇਆ ਹੈ। ਦਿੱਲੀ ਪੁਲਿਸ ਨੇ ਕੁਝ ਚਿਰ ਲਈ ਆਪਣੇ ਸਾਰੇ ਬਾਰਡਰ ਸੀਲ ਕਰ ਦਿੱਤੇ ਸਨ। ਕੁਝ ਚਿਰ ਪਿੱਛੋਂ ਇਹ ਬਾਰਡਰ ਖੋਲ੍ਹ ਕੇ ਬੈਰੀਕੇਡ ਲਾ ਦਿੱਤੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAA protests Gurugram traffic flight missed many flights canceled pilot airhostess did not arrive indigo