ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਗ਼ੈਰ–ਸੰਵਿਧਾਨਕ, ਸੁਪਰੀਮ ਕੋਰਟ ਇਹਨੂੰ ਰੱਦ ਕਰੇ: ਅਮਰਤਿਆ ਸੇਨ

CAA ਗ਼ੈਰ–ਸੰਵਿਧਾਨਕ, ਸੁਪਰੀਮ ਕੋਰਟ ਇਹਨੂੰ ਰੱਦ ਕਰੇ: ਅਮਰਤਿਆ ਸੇਨ

ਨੋਬਲ ਪੁਰਸਕਾਰ ਜੇਤੂ ਅਰਥ–ਸ਼ਾਸਤਰੀ ਅਮਰਤਿਆ ਸੇਨ ਨੇ ਦਾਅਵਾ ਕੀਤਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (CAA) ਸੰਵਿਧਾਨ ਦੀਆਂ ਵਿਵਸਥਾਵਾਂ ਦੇ ਮੁਤਾਬਕ ਨਹੀਂ ਹੈ। ਉਨ੍ਹਾਂ ਬੈਂਗਲੁਰੂ ’ਚ ਇਨਫ਼ੋਸਿਸ ਸਾਇੰਸ ਫ਼ਾਊਂਡੇਸ਼ਨ ਦੇ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਨੂੰ ਇਹ CAA ਰੱਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਗ਼ੈਰ–ਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਮੂਲ ਅਧਿਕਾਰ ਅਜਿਹੇ ਨਹੀਂ ਕਿ ਜੋ ਨਾਗਰਿਕਤਾ ਨੂੰ ਧਾਰਮਿਕ ਭੇਦਭਾਵ ਦੇ ਆਧਾਰ ’ਤੇ ਦਿੰਦੇ ਹੋਣ।

 

 

ਸ੍ਰੀ ਸੇਨ ਨੇ ਕਿਹਾ ਕਿ ਨਾਗਰਿਕਤਾ ਤੈਅ ਕਰਨ ਲਈ ਅਸਲ ’ਚ ਇਸ ਤੱਥ ਦਾ ਅਰਥ ਹੁੰਦਾ ਹੈ ਕਿ ਇੱਕ ਵਿਅਕਤੀ ਜਨਮ ਕਿੱਥੇ ਹੋਇਆ ਤੇ ਉਹ ਕਿੱਥੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ CAA ਪੜ੍ਹਨ ਤੋਂ ਬਾਅਦ ਮੇਰਾ ਇਹੋ ਮੰਨਣਾ ਹੈ ਕਿ ਇਹ ਸੰਵਿਧਾਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਦਾ ਹੈ।

 

 

ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਇਹ ਦਰੁਸਤ ਹੈ ਕਿ ਕਿਸੇ ਹੋਰ ਦੇਸ਼ ਵਿੱਚ ਸਤਾਏ ਗਏ ਹਿੰਦੂ ਹਮਦਰਦੀ ਦੇ ਹੱਕਦਾਰ ਹਨ ਤੇ ਉਨ੍ਹਾਂ ਦੇ ਮਾਮਲੇ ਵਿੱਚ ਨੋਟਿਸ ਲੈਣਾ ਚਾਹੀਦਾ ਹੈ ਪਰ ਨਾਗਰਿਕਤਾ ਨੂੰ ਧਰਮ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ ਤੇ ਨਾਲ ਹੀ ਪੀੜਤ ਜਾਂ ਸ਼ੋਸ਼ਿਤ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਵੀ ਖਿ਼ਆਲ ਰੱਖਣਾ ਚਾਹੀਦਾ ਹੈ।

 

 

JNU ਹਿੰਸਾ ਬਾਰੇ ਸ੍ਰੀ ਸੇਨ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੁਲਿਸ ਵਿਚਾਲੇ ਗੱਲਬਾਤ ਹੋਣ ਵਿੱਚ ਦੇਰੀ ਹੋਈ; ਜਿਸ ਕਾਰਨ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨਾਲ ਹਿੰਸਾ ਵਾਪਰ ਗਈ।

 

 

ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ CAA ਨੂੰ ਲੈ ਕੇ ਲੋਕ ਉਨ੍ਹਾਂ ਉੱਤੇ ਭਰੋਸਾ ਰੱਖਣ ਤੇ ਅਜਿਹਾ ਕੁਝ ਨਹੀਂ ਹੋਵੇਗਾ ਕਿ ਜੋ ਰਾਜ ਦੇ ਲੋਕਾਂ ਦੇ ਹਿਤਾਂ ਵਿਰੁੱਧ ਹੋਵੇ।

 

 

ਉਨ੍ਹਾਂ ਸੋਨਿਤਪੁਰ ਵਿਖੇ ਸੀਏਏ ਦੀ ਹਮਾਇਤ ਵਿੱਚ ਕੱਢੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ, ਜਿਸ ਤੋਂ ਆਸਾਮ ਦੇ ਲੋਕਾਂ ਦੇ ਜੀਵਨਾਂ ਉੱਤੇ ਕੋਈ ਮਾੜਾ ਅਸਰ ਪਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAA Unconstitutional Supreme Court should abrogate it says Amratya Sen