ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਵੱਲੋਂ ਗੰਨੇ ਦੀਆਂ ਕੀਮਤਾਂ `ਚ ਨਿਗੂਣਾ ਵਾਧਾ

ਗੰਨੇ ਦੀਆਂ ਕੀਮਤਾਂ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗੰਨੇ ਦੇ ਉਚਿਤ ਤੇ ਲਾਭਕਾਰੀ ਮੁੱਲ ਵਿਚ ਨਿਗੂਣਾ ਵਾਧਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ ਗੰਨੇ ਦਾ ਐਫਆਰਪੀ 20 ਰੁਪਏ ਵਧਾਕੇ 275 ਰੁਪਏ ਪ੍ਰਤੀ ਕੁਵਿੰਟਲ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ।


ਸਰਕਾਰ ਵੱਲੋਂ ਆਗਾਮੀ ਪਿੜਾਈ ਸੀਜ਼ਨ 2018-19 ਲਈ ਐਫਆਰਪੀ 275 ਰੁਪਏ ਪ੍ਰਤੀ ਕੁਵਿੰਟਲ ਤੈਅ ਕੀਤਾ ਗਿਆ ਹੈ। ਇਹ ਸੀਜਨ ਅਕਤੂਬਰ ਤੋਂ ਸ਼ੁਰੂ ਹੋਵੇਗਾ।ਇਸ ਸੀਜ਼ਨ ਵਿਚ ਗੰਨੇ ਦਾ ਐਫਆਰਪੀ 255 ਰੁਪਏ ਪ੍ਰਤੀ ਕੁਵਿੰਟਲ ਹੈ। ਖੇਤੀਬਾੜੀ ਲਾਗਤ ਤੇ ਮੁੱਲ ਕਮਿਸ਼ਨ (ਸੀਏਸੀਪੀ) ਨੇ ਆਗਾਮੀ ਪਿੜਾਈ ਸੀਜ਼ਨ ਲਈ ਰਿਕਵਰੀ ਦਰ ਨੂੰ ਵੀ 9.5 ਫੀਸਦੀ ਤੋਂ ਵਧਾਕੇ 10 ਫੀਸਦੀ ਕਰ ਦਿੱਤਾ ਹੈ।


ਗੰਨੇ ਦੀ ਬਿਜਾਈ `ਚ ਵਾਧਾ


ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਮੌਜੂਦਾ ਸੀਜਨ ਵਿਚ ਗੰਨੇ ਦੀ ਬਿਜਾਈ `ਚ ਵਾਧਾ ਹੋਇਆ ਹੈ। ਇਸ ਸੀਜ਼ਨ `ਚ ਕਰੀਬ 50.52 ਲੱਖ ਹੈਕਟੇਅਰ ਵਿਚ ਬਿਜਾਈ ਹੋਈ ਹੈ। ਜਦੋਂ ਕਿ ਪਿਛਲੇ ਸਾਲ ਗੰਨੇ ਦੀ ਬਿਜਾਈ 49.71 ਲੱਖ ਹੈਕਟੇਅਰ ਵਿਚ ਹੋਈ ਸੀ। ਇਸ ਨਾਲ ਆਗਾਮੀ ਪਿੜਾਈ ਸੀਜ਼ਨ ਵਿਚ ਖੰਡ ਦੇ ਉਤਪਾਦਨ ਵਿਚ ਵੀ ਵਾਧਾ ਹੋਵੇਗਾ। ਇਸ ਸਾਲ ਖੰਡ ਦਾ ਉਤਪਾਦਨ 321 ਲੱਖ ਟਨ ਤੋਂ ਜਿ਼ਆਦਾ ਹੈ। ਬਿਜਾਈ ਦਾ ਖੇਤਰ ਵੱਧਣ ਨਾਲ ਪਿੜਾਈ ਸੀਜਨ ਵਿਚ ਖੰਡ ਦਾ ਉਤਪਾਦਨ 355 ਲੱਖ ਟਨ ਹੋਣ ਦਾ ਅਨੁਮਾਨ ਹੈ।

 

ਖੰਡ ਦੇ ਘੱਟੋ ਘੱਟ ਮੁੱਲ `ਚ ਹੋ ਸਕਦਾ ਵਾਧਾ


ਐਫਆਰਪੀ ਵਿਚ ਵਾਧੇ ਨਾਲ ਸਰਕਾਰ ਦੀ ਗੰਨਾ ਕਿਸਾਨਾਂ ਦੇ ਬਕਾਏ ਦੇ ਭੁਗਤਾਨ `ਤੇ ਵੀ ਨਜ਼ਰ ਹੈ। ਖਪਤਕਾਰ ਮੰਤਰਾਲੇ ਦੇ ਇਕ ਸੀਨੀਅਰ ਨੇ ਕਿਹਾ ਕਿ ਸਰਕਾਰ ਖੰਡ ਦੇ ਘੱਟੋ ਘੱਟ ਵਿਕਰੀ ਮੁੱਲ ਦੀ ਵੀ ਸਮੀਖਿਆ ਕਰ ਰਹੀ ਹੈ।ਪਿਛਲੇ ਮਹੀਨੇ ਸਰਕਾਰ ਨੇ ਖੰਡ ਦਾ ਘੱਟ ਘੱਟ ਵਿਕਰੀ ਮੁੱਲ 29 ਰੁਪਏ ਪ੍ਰਤੀ ਕਿਲੋ ਤੈਅ ਕੀਤਾ ਸੀ। ਖੰਡ ਦੇ ਘੱਟੋ ਘੱਟ ਵਿਕਰੀ ਮੁੱਲ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ, ਤਾਂ ਕਿ ਕਿਸਾਨਾਂ ਨੂੰ ਗੰਨੇ ਦੀ ਕੀਮਤ ਮਿਲਣ ਵਿਚ ਕੋਈ ਦੇਰੀ ਨਾ ਹੋਵੇ। ਜਿ਼ਕਰਯੋਗ ਹੈ ਕਿ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਕਰੀਬ 19 ਹਜ਼ਾਰ ਕਰੋੜ ਰੁਪਏ ਬਕਾਇਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cabinet increases Fair and Remunerative Price FRP of sugarcane by Rs 20 per quintal to Rs 275