ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਬਲ ਟੀਵੀ ਵੇਖਣਾ ਮਾਰਚ ਮਹੀਨੇ ਤੋਂ ਹੋ ਜਾਵੇਗਾ ਸਸਤਾ

ਕੇਬਲ ਟੀਵੀ ਵੇਖਣਾ ਮਾਰਚ ਮਹੀਨੇ ਤੋਂ ਹੋ ਜਾਵੇਗਾ ਸਸਤਾ

ਕੇਬਲ ਟੀਵੀ ਗਾਹਕਾਂ ਨੂੰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI – ਟ੍ਰਾਈ) ਨੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਟ੍ਰਾਈ ਦੇ ਨਵੇਂ ਨਿਯਮ ਮੁਤਾਬਕ ਆਉਂਦੀ ਇੱਕ ਮਾਰਚ ਤੋਂ 130 ਰੁਪਏ (ਬਿਨਾ ਟੈਕਸ) ’ਚ ਖਪਤਕਾਰਾਂ ਨੂੰ ਘੱੋ–ਘੱਟ 200 ਮੁਫ਼ਤ ਫ਼੍ਰੀ–ਟੂ–ਏਅਰ ਚੈਨਲ ਵੇਖਣ ਨੂੰ ਮਿਲ ਸਕਣਗੇ। ਹਾਲੇ 130 ਰੁਪਏ ’ਚ ਸਿਰਫ਼ 100 ਚੈਨਲ ਮਿਲਦੇ ਹਨ।

 

 

ਆਪਰੇ ਸਾਰੇ ਫ਼੍ਰੀ–ਟੂ–ਏਅਰ ਚੈਨਲ ਵਿਖਾਉਣ ਲਈ ਵੀ 160 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਵਸੂਲ ਨਹੀਂ ਸਕਣਗੇ। ਟ੍ਰਾਈ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਚੈਨਲਾਂ ’ਚ ਉਹ ਚੈਨਲ ਸ਼ਾਮਲ ਨਹੀਂ ਹਨ, ਜਿਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਲਾਜ਼ਮੀ ਐਲਾਨਿਆ ਹੈ। ਦੂਰਦਰਸ਼ਨ ਨਾਲ ਜੁੜੇ ਅਜਿਹੇ ਚੈਨਲਾਂ ਦੀ ਗਿਣਤੀ 26 ਹੈ।

 

 

ਨਵੇਂ ਵਰ੍ਹੇ ਮੌਕੇ ਜਾਰੀ ਨਵੀਂ ਦਰ ਨੀਤੀ ਵਿੱਚ ਟ੍ਰਾਈ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਕੇਬਲ ਆਪਰੇਟਰ ਆਪਣੇ ਇੱਕ ਪਲੇਟਫ਼ਾਰਮ ਉੱਤੇ ਸਾਰੇ ਫ਼੍ਰੀ–ਟੂ–ਏਅਰ ਚੈਨਲਾਂ ਲਈ ਹਰ ਮਹੀਨੇ 160 ਰੁਪਏ ਤੋਂ ਵੱਧ ਵਸੂਲ ਨਹੀਂ ਸਕੇਗਾ। ਇਸ ਤੋਂ ਇਲਾਵਾ 12 ਰੁਪਏ ਤੋਂ ਵੱਧ ਕੀਮਤ ਵਾਲੇ ਸਾਰੇ ਟੀਵੀ ਚੈਨਲ ਕਿਸੇ ਵੀ ਬੁੱਕੇ (ਸਮੂਹ) ਦਾ ਹਿੱਸਾ ਨਹੀਂ ਹੋਣਗੇ।

 

 

ਇਨ੍ਹਾਂ ਚੈਨਲਾਂ ਨੂੰ ਗਾਹਕ ਵੱਖਰੇ ਤੌਰ ’ਤੇ ਲੈ ਸਕਣਗੇ। ਇਹ ਕੇਬਲ ਚੈਨਲ ਜੋ 12 ਰੁਪਏ ਜਾਂ ਉਸ ਤੋਂ ਘੱਟ ਕੀਮਤ ਵਾਲੇ ਹਨ, ਉਨ੍ਹਾਂ ਲਈ ਇੱਕ ਵੱਖਰਾ ਗਰੁੱਪ ਬਣਾਇਆ ਜਾ ਸਕਦਾ ਹੈ।

 

 

ਇਸ ਨਿਯਮ ਨਾਲ ਸਸਤੇ ਟੀਵੀ ਚੈਨਲ ਵੇਖਣ ਵਾਲਿਆਂ ਨੂੰ ਕਾਫ਼ੀ ਰਾਹਤ ਮਿਲੇਗੀ ਕਿਉਂਕਿ ਇੱਕ ਚੈਨਲ ਦਾ ਨਾਂਅ ਲੈ ਕੇ ਕਈ ਆਪਰੇਟਰ ਅਜਿਹੇ ਚੈਨਲਾਂ ਦਾ ਗਰੁੱਪ ਬਣਾ ਦਿੰਦੇ ਸਨ; ਜਿਸ ਨੂੰ ਗਾਹਕ ਵੇਖਣਾ ਨਹੀਂ ਚਾਹੁੰਦਾ ਸੀ। ਟ੍ਰਾਈ ਨੇ ਪਿਛਲੇ ਵਰ੍ਹੇ ਨਵੀਂ ਟੈਰਿਫ਼ ਵਿਵਸਥਾ ਲਾਗੂ ਕੀਤੀ ੀਸ; ਜਿਸ ਵਿੱਚ ਦਰਸ਼ਕ ਕੇਵਲ ਉਨ੍ਹਾਂ ਹੀ ਚੈਨਲਾਂ ਲਈ ਪੈਸੇ ਦੇਣਗੇ, ਜਿਨ੍ਹਾਂ ਨੂੰ ਉਹ ਵੇਖਣਾ ਚਾਹੁੰਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cable TV Tarrifs to be slashed in March