ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜ ਸਾਲ ਤੋਂ ਪੁਲਿਸ ਜਵਾਨ ਨਕਸਲੀਆਂ ਨੂੰ ਵੇਚ ਰਿਹਾ ਸੀ ਹਥਿਆਰ

ਪੰਜ ਸਾਲ ਤੋਂ ਪੁਲਿਸ ਜਵਾਨ ਨਕਸਲੀਆਂ ਨੂੰ ਵੇਚ ਰਿਹਾ ਸੀ ਹਥਿਆਰ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜਿ਼ਲ੍ਹੇ `ਚ ਪੁਲਿਸ ਨੇ ਨਕਸਲੀਆਂ ਨੂੰ ਹਥਿਆਰ ਵੇਚਣ ਦੇ ਦੋਸ਼ `ਚ ਛੱਤੀਸਗੜ੍ਹ ਸਸ਼ਤਰ ਬਲ ਦੇ ਜਵਾਨ ਅਤੇ ਉਸਦੇ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਹੈ।


ਦੰਤੇਵਾੜਾ ਜਿ਼ਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਭਾਸ਼ਾ ਨੂੰ ਫੋਨ `ਤੇ ਦੱਸਿਆ ਕਿ ਜਿ਼ਲ੍ਹੇ ਦੀ ਪੁਲਿਸ ਨੇ ਛੱਤੀਸਗੜ੍ਹ ਸਸ਼ਤਰ ਬਲ ਦੀ 10ਵੀਂ ਬਟਾਲੀਅਨ (ਈ ਕੰਪਨੀ) ਦੇ ਜਵਾਨ ਰਾਜੂ ਕੁਜੂਰ ਅਤੇ ਉਸਦੇ ਸਾਥੀ ਮਿੱਠੇ ਨੇਤਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਗੁਆਢੀ ਜਿ਼ਲ੍ਹਾ ਬੀਜਾਪੁਰ ਦੇ ਭੈਰਮਗੜ੍ਹ ਥਾਣਾ ਖੇਤਰ ਦੇ ਪਿੰਡ ਓਰਸਾ ਦੇ ਵਾਸੀ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਛਤੀਸਗੜ੍ਹ ਸਸ਼ਤਰ ਬਲ ਦੀ 10ਵੀਂ ਬਟਾਲੀਅਨ ਦੀ ਈ ਕੰਪਨੀ ਦੰਤੇਵਾੜਾ ਜਿ਼ਲ੍ਹੇ ਦੇ ਬਾਰਸੂਰ ਖੇਤਰ `ਚ ਤੈਨਾਤ ਹੈ। ਪਿਛਲੇ ਦਿਨੀਂ ਕੰਪਨੀ `ਚ ਦੋ ਐਸਐਲਆਰ ਰਾਈਫਲ ਅਤੇ ਚਾਰ ਮੈਗਜ਼ੀਨ ਬਾਰੇ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਬਾਅਦ ਪੁਲਿਸ ਨੇ ਮਾਮਲੇ ਦੀ ਛਾਣਬੀਨ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਨੇ ਭੈਰਮਗੜ੍ਹ ਖੇਤਰ `ਚ ਨਦੀ ਦੇ ਕਿਨਾਰੇ ਤੋਂ ਹਥਿਆਰ ਅਤੇ ਮੈਗਜ਼ੀਨ ਬਰਾਮਦ ਕੀਤੇ ਸਨ।


ਬਾਅਦ `ਚ ਪੁਲਿਸ ਨੂੰ ਕੁਜੂਰ `ਤੇ ਸ਼ੱਕ ਹੋਇਆ ਅਤੇ ਉਸਦੇ ਫੋਨ ਕਾਲ ਡਿਟੇਲ ਦੀ ਜਾਂਚ ਕੀਤੀ ਗਈ। ਉਸ ਤੋਂ ਜਦੋਂ ਇਸ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ। ਕੁਜੂਰ ਨੇ ਦੱਸਿਆ ਕਿ ਉਸਨੇ ਨਕਸਲੀਆਂ ਨੂੰ ਵੇਚਣ ਲਈ ਹਥਿਆਰਾਂ ਦੀ ਚੋਰੀ ਕੀਤੀ ਸੀ।


ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕੁਜੂਰ ਪਿਛਲੇ ਪੰਜ ਸਾਲਾਂ ਤੋਂ ਨਕਸਲੀਆਂ ਨੂੰ ਕਾਰਤੂਸ ਵੇਚ ਰਿਹਾ ਸੀ। ਪ੍ਰੰਤੂ ਪਹਿਲੀ ਵਾਰ ਉਸਨੇ ਪੈਸੇ ਲਈ ਹਥਿਆਰਾਂ ਦੀ ਚੋਰੀ ਕੀਤੀ ਹੈ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਨੇ ਦੋ ਐਸਐਲਆਰ ਰਾਈਫਲ ਚੋਰੀ ਕੀਤੀ ਸੀ ਅਤੇ ਉਸ ਨੂੰ ਉਹ ਢਾਈ ਲੱਖ ਰੁਪਏ ਅਤੇ ਤਿੰਨ ਲੱਖ ਰੁਪਏ `ਚ ਵੇਚਣਾ ਚਾਹੁੰਦਾ ਸੀ। ਉਥੇ, ਇਕ ਰਾਉਂਡ ਕਾਰਤੂਸ ਨੂੰ ਉਹ ਪੰਜ ਸੌ ਰੁਪਏ ਵਿਚ ਵੇਚਣ ਵਾਲਾ ਸੀ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਜੂਰ ਦਾ ਦੋਸਤ ਨੇਤਾਮ ਕੋਰੀਅਰ ਦੇ ਰੂਪ `ਚ ਕੰਮ ਕਰ ਰਿਹਾ ਸੀ। ਉਹ ਕੁਜੂਰ ਤੋਂ ਹਥਿਆਰ ਲੈ ਕੇ ਨਕਸਲੀਆਂ ਨੂੰ ਦੇਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਵਾਨ ਕੁਜੂਰ ਦੇ ਬੈਂਕ ਖਾਤੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਨਕਸਲੀਆਂ ਨੂੰ ਹਥਿਆਰ ਅਤੇ ਕਾਰਤੂਸ ਮੁਹੱਈਆ ਕਰਾਉਣ ਦੇ ਦੋਸ਼ `ਚ ਪੁਲਿਸ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਕੁਜੂਰ ਤੋਂ ਪੁੱਛਗਿੱਛ ਦੌਰਾਨ ਜਾਣਕਾਰੀ ਮਿਲੀ ਹੈ ਕਿ ਬੀਜਾਪੁਰ ਅਤੇ ਦੰਤੇਵਾੜਾ ਜਿ਼ਲ੍ਹੇ ਦੇ ਕੁਝ ਪੁਲਿਸ ਜਵਾਨ ਇਸ ਮਾਮਲੇ `ਚ ਸ਼ਾਮਲ ਹੋ ਸਕਦੇ ਹਨ। ਜਾਂਚ ਦੇ ਬਾਅਦ ਇਸ ਮਾਮਲੇ `ਚ ਹੋਰ ਵੀ ਗ੍ਰਿਫਤਾਰੀ ਹੋ ਸਕਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAF constable and his friend held for stealing arms to sell it to naxals