ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ ਦੇ ਬਾਦਾਮ ਕਰਦੇ ਰਹੇ ਕਸ਼ਮੀਰ ’ਚ ਅੱਤਵਾਦੀਆਂ ਦੀ ਮਦਦ

ਕੈਲੀਫ਼ੋਰਨੀਆ ਦੇ ਬਾਦਾਮ ਕਰਦੇ ਰਹੇ ਕਸ਼ਮੀਰ ’ਚ ਅੱਤਵਾਦੀਆਂ ਦੀ ਮਦਦ

ਕੀ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਕੈਲੀਫ਼ੋਰਨੀਆ ਦੇ ਬਾਦਾਮਾਂ ਨਾਲ ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਦੀ ਮਦਦ ਕੀਤੀ ਜਾ ਸਕਦੀ ਹੈ? ਜੀ ਹਾਂ, ਇਹ ਬਿਲਕੁਲ ਸੱਚ ਹੈ। ਕੈਲੀਫ਼ੋਰਨੀਆ ਦੇ ਬਾਦਾਮ ਹੱਥੋਂ–ਹੱਥੀਂ ਵਿਕਦੇ ਹਨ। ਉਨ੍ਹਾਂ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਆਮਦਨ ਨਾਲ ਹੀ ਅਸਲ ਵਿੱਚ ਜੰਮੂ–ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੂੰ ਮਾਲੀ ਇਮਦਾਦ ਪਹੁੰਚਾਈ ਜਾਂਦੀ ਰਹੀ ਹੈ।

 

 

ਕੰਟਰੋਲ ਰੇਖਾ ਭਾਵ ਸਰਹੱਦ ਪਾਰ ਵਪਾਰ ਉੱਤੇ ਇਨ੍ਹਾਂ ਹੀ ਕਾਰਨਾਂ ਕਰਕੇ ਹੁਣ ਪਾਬੰਦੀ ਲਾਈ ਗਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ। ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਸਰਹੱਦ ਪਾਰ ਤੋਂ ਕੁਝ ਤੱਤ ਹਥਿਆਰ, ਨਸ਼ੀਲੇ ਪਦਾਰਥ ਤੇ ਜਾਅਲੀ ਕਰੰਸੀ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ।

 

 

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਬਾਦਾਮ ਨੂੰ ਲਿਆਉਣ ਤੇ ਲਿਜਾਣ ਲਈ ਵੱਡੇ ਪੱਧਰ ਉੱਤੇ ਟਰਾਂਸਪੋਰਟ ਦੀ ਵਰਤੋਂ ਹੁੰਦੀ ਰਹੀ ਹੈ। ਪਾਕਿਸਤਾਨੀ ਵਪਾਰੀ ਘੱਟ ਕੀਮਤ ਵਾਲੇ ਚਲਾਨ (ਇਨਵੁਆਇਸ) ਨਾਲ ਕੈਲੀਫ਼ੋਰਨੀਆ ਦੇ ਬਾਦਾਮ ਜਿਹੇ ਉਤਪਾਦ ਭੇਜਦੇ ਹਨ। ਭਾਰਤ ਵੱਲੋਂ ਵਪਾਰੀ ਇਨ੍ਹਾਂ ਉਤਪਾਦਾਂ ਨੂੰ ਬਾਜ਼ਾਰੀ ਕੀਮਤ ਉੱਤੇ ਵੇਚ ਕੇ ਵਾਧੂ ਧਨ ਕਮਾਉਂਦੇ ਹਨ। ਇੰਝ ਘੱਟ ਕੀਮਤ ਵਾਲਾ ਚਲਾਨ ਮਦਦਗਾਰ ਸਿੱਧ ਹੁੰਦਾ ਹੈ।

 

 

ਅਜਿਹੇ ਧਨ ਦੀ ਵਰਤੋਂ ਅੱਤਵਾਦੀਆਂ, ਵੱਖਵਾਦੀਆਂ ਤੇ ਰਾਸ਼ਟਰ–ਵਿਰੋਧੀ ਤੱਤਾਂ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਕੀਤੀ ਜਾਂਦੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:California almonds helped terrorists in Kashmir