ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ `ਚ ਕੁੜੀ ਅਗ਼ਵਾ ਕਰਨ ਆਏ 3 ਜਣੇ ਵਿਦਿਆਰਥੀਆਂ ਤੇ ਲੋਕਾਂ ਨੇ ਕੁੱਟ-ਕੁੱਟ ਮਾਰੇ

ਸਕੂਲ `ਚ ਕੁੜੀ ਅਗ਼ਵਾ ਕਰਨ ਆਏ 3 ਜਣੇ ਵਿਦਿਆਰਥੀਆਂ ਤੇ ਲੋਕਾਂ ਨੇ ਕੁੱਟ-ਕੁੱਟ ਮਾਰੇ

ਬਿਹਾਰ ਦੇ ਬੇਗੂਸਰਾਏ ਜਿ਼ਲ੍ਹੇ ਦੇ ਪਿੰਡ ਛੌਰਾਹੀ `ਚ 11 ਸਾਲਾਂ ਦੀ ਇੱਕ ਕੁੜੀ ਨੂੰ ਅਗ਼ਵਾ ਕਰਨ ਲਈ ਦਾਖ਼ਲ ਹੋਏ ਚਾਰ ‘ਗੁੰਡਿਆਂ` `ਚੋਂ ਤਿੰਨ ਜਣਿਆਂ ਨੂੰ ਵਿਦਿਆਰਥੀਆਂ, ਅਧਿਆਪਕਾਂ ਤੇ ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮਾਰ ਸੁੱਟਿਆ।

ਪੁਲਿਸ ਮੁਤਾਬਕ ਚਾਰ ਜਣੇ ਪਿੰਡ `ਚ ਨਵੇਂ ਬਣੇ ਪ੍ਰਾਇਮਰੀ ਸਕੂਲ ਅੰਦਰ ਜ਼ਬਰਦਸਤੀ ਦਾਖ਼ਲ ਹੋ ਗਏ ਸਨ। ਉਹ ਆਪਣੇ ਨਾਲ 11 ਸਾਲਾਂ ਦੀ ਇੱਕ ਬੱਚੀ ਨੂੰ ਅਗ਼ਵਾ ਕਰ ਕੇ ਲਿਜਾਣਾ ਚਾਹੁੰਦੇ ਸਨ। ਉਹ ਸਵੇਰੇ 10:30 ਵਜੇ ਮੋਟਰ ਸਾਇਕਲਾਂ `ਤੇ ਆਏ ਸਨ। ਉਨ੍ਹਾਂ ਦੀ ਇਹ ਹਰਕਤ ਵੇਖ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰੋਹ ਚੜ੍ਹ ਗਿਆ ਤੇ ਉਨ੍ਹਾਂ ਨੇ ਕਥਿਤ ਅਗ਼ਵਾਕਾਰਾਂ ਨੂੰ ਘੇਰਾ ਪਾ ਲਿਆ। ਰੌਲ਼ਾ ਪਾ ਕੇ ਪਿੰਡ ਦੇ ਹੋਰ ਲੋਕ ਵੀ ਉੱਥੇ ਪੁੱਜ ਗਏ।


ਲੋਕਾਂ ਨੇ ਉਨ੍ਹਾਂ `ਚੋਂ ਤਿੰਨ ਜਣਿਆਂ ਨੂੰ ਕੁੱਟ-ਕੁੱਟ ਕੇ ਹੀ ਸਦਾ ਦੀ ਨੀਂਦਰ ਸੁਆ ਦਿੱਤਾ। ਇਸ ਇਲਾਕੇ `ਚ ਅਪਰਾਧਕ ਘਟਨਾਵਾਂ ਬਹੁਤ ਜਿ਼ਆਦਾ ਹੁੰਦੀਆਂ ਹਨ।


ਅਗ਼ਵਾਕਾਰ 11 ਸਾਲਾਂ ਦੀ ਇੱਕ ਕੁੜੀ ਬਾਰੇ ਪੁੱਛਣ ਲੱਗੇ। ਸਕੂਲ ਦੀ ਮੁੱਖ ਅਧਿਆਪਕਾ ਨੀਮਾ ਕੁਮਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੁੜੀ ਅੱਜ ਸਕੂਲ ਨਹੀਂ ਆਈ। ਤਦ ਇੱਕ ਜਣੇ ਨੇ ਮੁੱਖ ਅਧਿਆਪਕਾ `ਤੇ ਪਿਸਤੌਲ ਤਾਣ ਦਿੱਤੀ। ਇਹ ਵੇਖ ਕੇ ਨੀਮਾ ਕੁਮਾਰੀ ਬੇਹੋਸ਼ ਹੋ ਕੇ ਭੁੰਜੇ ਡਿੱਗ ਪਏ। ਇਸ ਦੌਰਾਨ ਖ਼ੌਫ਼ਜ਼ਦਾ ਹੋਏ ਵਿਦਿਆਰਥੀਆਂ ਨੇ ਚੀਕ-ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ।


ਹੰਗਾਮਾ ਸੁਣ ਕੇ ਲਾਗਲੇ ਖੇਤ `ਚ ਕੰਮ ਕਰਦੀਆਂ ਕੁਝ ਔਰਤਾਂ ਸਕੂਲ `ਚ ਆ ਗਈਆਂ ਤੇ ਫਿਰ ਸਭ ਨੇ ਮਿਲ ਕੇ ਸ਼ਰਾਰਤੀ ਅਨਸਰਾਂ ਨੂੰ ਘੇਰਾ ਪਾ ਲਿਆ। ਇੰਨੇ ਨੁੰ ਹੋਰ ਪਿੰਡ ਵਾਸੀ ਵੀ ਪੁੱਜ ਗਏ। ਤਿੰਨ ਅਪਰਾਧੀਆਂ ਨੂੰ ਸਕੂਲ ਤੋਂ ਬਾਹਰ ਘਸੀਟ ਕੇ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਇੱਕ ਅਪਰਾਧੀ ਦੀ ਤਾਂ ਮੌਕੇ `ਤੇ ਹੀ ਮੌਤ ਹੋ ਗਈ, ਜਦ ਕਿ ਦੋ ਜ਼ਖ਼ਮੀਆਂ ਨੇ ਹਸਪਤਾਲ ਲਿਜਾਣ ਸਮੇਂ ਰਾਹ `ਚ ਦਮ ਤੋੜਿਆ। ਚੌਥਾ ਅਪਰਾਧੀ ਰੌਲੇ-ਰੱਪੇ `ਚ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ।


ਬੇਗੂਸਰਾਏ ਦੇ ਐੱਸਪੀ ਆਦਿੱਤਿਆ ਕੁਮਾਰ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਪੁਲਿਸ ਤੁਰੰਤ ਮੌਕੇ `ਤੇ ਪੁੱਜੀ ਤੇ ਸ਼ਰਾਰਤੀ ਅਨਸਰਾਂ ਨੂੰ ਰੋਹ `ਚ ਆਈ ਭੀੜ ਨੁੰ ਛੁਡਾਉਣ ਦਾ ਜਤਨ ਕੀਤਾ। ਉਨ੍ਹਾਂ ਨੂੰ ਸਦਰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਮ੍ਰਿਤਕਾਂ ਦੀ ਸ਼ਨਾਖ਼ਤ ਮੁਕੇਸ਼ ਮਹਾਤੋ, ਸਿ਼ਆਮ ਸਿੰਘ ਉਰਫ਼ ਬੌਨਾ ਸਿੰਘ ਤੇ ਉਸ ਦੇ ਰਿਸ਼ਤੇਦਾਰ ਹੀਰਾ ਸਿੰਘ ਵਾਸੀ ਰੋਜ਼ੇਰਾ-ਜਿ਼ਲ੍ਹਾ ਸਮੱਸਤੀਪੁਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਾਤੋ ਦਰਅਸਲ ਇੱਕ ਵਾਂਟੇਡ ਅਪਰਾਧੀ ਨਾਗਮਣੀ ਮਹਾਤੋ ਦਾ ਭਰਾ ਸੀ ਤੇ ਉਹ ਲੁੱਟਾਂ-ਖੋਹਾਂ ਅਤੇ ਕਤਲਾਂ ਦੇ ਕਈ ਮਾਮਲਿਆਂ `ਚ ਮੁਲਜ਼ਮ ਰਿਹਾ ਹੈ। ਉਸ ਨੁੰ ਬੀਤੇ ਦਿਨੀਂ ਜੇਲ੍ਹ `ਚੋਂ ਰਿਹਾਅ ਕੀਤਾ ਗਿਆ ਸੀ। ਬੌਨਾ ਵੀ ਇੱਕ ਬਦਨਾਮ ਅਪਰਾਧੀ ਸੀ।


ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਹ ਸਾਰੇ ਕੁੜੀ ਨੂੰ ਅਗ਼ਵਾ ਕਿਉਂ ਕਰਨਾ ਚਾਹੁੰਦੇ ਸਨ।


ਸ਼ੁੱਕਰਵਾਰ ਨੂੰ ਵਾਪਰੀ ਇਹ ਘਟਨਾ ਬਿਹਾਰ ਦੀ ਇਸ ਵਰ੍ਹੇ ਦੀ ਪੰਜਵੀਂ ਅਤੇ ਬੇਗੂਸਰਾਏ ਦੀ ਦੂਜੀ ਅਜਿਹੀ ਘਟਨਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:came in school to abduct girl were beaten to death