ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਾ ’ਚ ਆਏ ਤਾਂ ਖ਼ਤਮ ਕਰਾਂਗੇ ‘ਗੱਬਰ ਸਿੰਘ ਟੈਕਸ’ : ਰਾਹੁਲ ਗਾਂਧੀ

ਮੱਧ ਪ੍ਰਦੇਸ਼ ਚ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਪ੍ਰਚਾਰ ਮੁਹਿੰਮ ਦੀ ਰਵਾਇਤੀ ਸ਼ੁਰੂਆਤ ਕਰਨ ਆਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਰੋਡ ਸ਼ੋਅ ਕੀਤਾ। ਧਾਰਮਿਕ ਰਵਾਇਤੀ ਨਿਪਟਾਉਣ ਮਗਰੋਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਤੇ ਕਰੜੇ ਹੱਥੀ ਲਿਆ। ਰਾਹੁਲ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਜੇਕਰ ਅਸੀਂ ਸੱਤਾ ਚ ਆਏ ਤਾਂ ਗੱਬਰ ਸਿੰਘ ਟੈਕਸ ਨੂੰ ਖ਼ਤਮ ਕਰ ਦਿਆਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦਾ ਚੌਕੀਦਾਰ ਤੇਲ ਦੀਆਂ ਕੀਮਤਾਂ ਤੇ ਚੁੱਪ ਕਿਉਂ ਹੈ ਜਦੋਂ ਪੂਰੇ ਸੰਸਾਰ ਚ ਤੇਲ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ ਤਾਂ ਇਹ ਭਾਰਤ ਚ ਕਿਉਂ ਵੱਧ ਰਹੀਆਂ ਹਨ।

 

ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਲੈ ਕੇ ਵੀ ਭਾਜਪਾ ਸਰਕਾਰ ਤੇ ਨਿਸ਼ਾਨਾ ਲਗਾਇਆ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਆਮ ਆਦਮੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਚ ਖੜ੍ਹਾ ਹੋਣਾ ਪਿਆ ਪਰ ਕਿਸੇ ਨੇ ਵੀ ਅਮੀਰ ਆਦਮੀ ਨੂੰ ਲਾਈਨਾਂ ਚ ਖੜ੍ਹਾ ਹੁੰਦਿਆਂ ਨਹੀਂ ਦੇਖਿਆ ਜਦਕਿ ਉਹ ਲੋਕ ਆਪਣਾ ਕਾਲਾ ਧਨ ਪਿੱਛੇ ਦੇ ਰਸਤੇ ਤੋਂ ਸਫੇਦ ਧਨ ਚ ਬਦਲ ਰਹੇ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Came to power will eliminate Gabbar Singh Tax: Rahul Gandhi