ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਪੰਜਾਬ ’ਚ ਸ਼ੁਰੂ ਨਹੀਂ ਹੋ ਸਕਦੀ ‘1 ਰੁਪਏ ’ਚ ਡਾਇਲਿਸਿਸ’ ਦੀ ਸੇਵਾ?

ਕੀ ਪੰਜਾਬ ’ਚ ਸ਼ੁਰੂ ਨਹੀਂ ਹੋ ਸਕਦੀ ‘1 ਰੁਪਏ ’ਚ ਡਾਇਲਿਸਿਸ’ ਦੀ ਸੇਵਾ?

ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਰੁਪਏ ’ਚ ਡਾਇਲਿਸਿਸ ਸੇਵਾ ਉਪਲਬਧ ਕਰਵਾਉਣ ਵਾਲੀ ‘ਨੈਸ਼ਨਲ ਡਾਇਲਿਸਿਸ ਸਰਵਿਸ’ (NDS) ਦਾ ਘੇਰਾ ਵਧੇਗਾ। ਇਹ ਖ਼ਬਰ ਭਾਵੇਂ ਉੱਤਰ ਪ੍ਰਦੇਸ਼ ਦੀ ਹੈ ਪਰ ਸੁਆਲ ਪੈਦਾ ਹੁੰਦਾ ਹੈ ਕਿ ਕੀ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਵਿੱਚ ਅਜਿਹੀ ਸੇਵਾ ਸ਼ੁਰੂ ਨਹੀਂ ਕੀਤੀ ਜਾ ਸਕਦੀ? ਪੰਜਾਬੀਆਂ ਨੂੰ ਯਕੀਨੀ ਤੌਰ ’ਤੇ ਇਹ ਸੁਆਲ ਪੁੱਛਣ ਦਾ ਪੂਰਾ ਹੱਕ ਹੈ। ਪੰਜਾਬ ਵਿੱਚ ਸ਼ੂਗਰ (ਡਾਇਬਟੀਜ਼) ਤੇ ਗੁਰਦਿਆਂ ਦੇ ਰੋਗ ਦੀ ਸਮੱਸਿਆ ਨਿੱਤ ਵਧਦੀ ਜਾ ਰਹੀ ਹੈ। ਗ਼ਰੀਬਾਂ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਇਸ ਸੇਵਾ ਦਾ ਲਾਭ ਉਠਾਉਣਾ ਅਸੰਭਵ ਹੈ। ਪੰਜਾਬ ਵਿੱਚ ਵੀ ਅਜਿਹੀ ਸੇਵਾ ਦੀ ਡਾਢੀ ਜ਼ਰੂਰਤ ਹੈ।

 

 

ਖ਼ੈਰ, ਮੁੱਖ ਖ਼ਬਰ ਵੱਲ ਆਉਂਦੇ ਹਾਂ – ਉੱਤਰ ਪ੍ਰਦੇਸ਼ ਵਿੱਚ ਪਹਿਲੇ ਗੇੜ ਦੌਰਾਨ 18 ਜ਼ਿਲ੍ਹਿਆਂ ਦਾ ਟੀਚਾ ਮੁਕੰਮਲ ਹੋ ਗਿਆ ਹੈ। ਦੂਜੇ ਗੇੜ ’ਚ ਵੀ ਕੁੱਲ 18 ਹੋਰ ਜ਼ਿਲ੍ਹਿਆਂ ਵਿੱਚ ਡਾਇਲਿਸਿਸ ਸੇਵਾ ਦੇਣੀ ਹੈ। ਇਨ੍ਹਾਂ ਵਿੱਚੋਂ 13 ਵਿੱਚ ਇਹ ਸੇਵਾ ਸ਼ੁਰੂ ਵੀ ਹੋ ਚੁੱਕੀ ਹੈ। ਬਾਕੀ ਦੇ ਪੰਜ ਜ਼ਿਲ੍ਹਿਆਂ ਵਿੱਚ ਵੀ ਆਉਂਦੇ ਨਵੰਬਰ ਮਹੀਨੇ ਡਾਇਲਿਸਿਸ ਸੇਵਾਵਾਂ ਸ਼ੁਰੂ ਹੋ ਜਾਣਗੇ।

 

 

ਤੀਜੇ ਗੇੜ ਵਿੱਚ ਉੱਤਰ ਪ੍ਰਦੇਸ਼ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਵੀ ਡਾਇਲਿਸਿਸ ਸੇਵਾ ਦੀ ਸਹੂਲਤ ਮਿਲਣ ਲੱਗ ਪਵੇਗੀ।

 

 

ਪਹਿਲੇ ਗੇੜ ਵਿੱਚ ਅਲੀਗੜ੍ਹ, ਪ੍ਰਯਾਗਰਾਜ (ਅਲਾਹਾਬਾਦ), ਆਜ਼ਮਗੜ੍ਹ, ਝਾਂਸੀ, ਲਖਨਊ, ਮੇਰਠ, ਮਿਰਜ਼ਾਪੁਰ, ਸਹਾਰਨਪੁਰ, ਵਾਰਾਨਸੀ, ਗੋਰਖਪੁਰ, ਅਯੁੱਧਿਆ, ਬਰੇਲੀ, ਮੁਰਾਦਾਬਾਦ, ਬਾਂਦਾ, ਕਾਨਪੁਰ ਸ਼ਹਿਰ, ਬਸਤੀ, ਗੋਂਡਾ ਵਿੱਚ ਡਾਇਲਿਸਿਸ ਯੂਨਿਟਸ ਸ਼ੁਰੂ ਹੋ ਚੁੱਕੀਆਂ ਹਨ।

 

 

ਦੂਜੇ ਗੇੜ ਵਿੱਚ ਗ਼ਾਜ਼ੀਆਬਾਦ, ਜੌਨਪੁਰ, ਮੁਜ਼ੱਫ਼ਰ ਨਗਰ, ਰਾਏ–ਬਰੇਲੀ, ਕੁਸ਼ੀਨਗਰ, ਅਮਰੋਹਾ, ਮਥੁਰਾ, ਸਿਧਾਰਥ ਨਗਰ, ਸੁਲਤਾਨਪੁਰ, ਪ੍ਰਯਾਗਰਾਜ–2 (ਅਲਾਹਾਬਾਦ), ਏਟਾ, ਆਗਰਾ, ਸੋਨਭੱਦਰ, ਪ੍ਰਤਾਪਗੜ੍ਹ ਵਿੱਚ ਡਾਇਲਿਸਿਸ ਦੀ ਸਹੂਲਤ ਸ਼ੁਰੂ ਕੀਤੀ ਜਾ ਚੁੱਕੀ ਹੈ। ਉਰਈ, ਜਾਲੌਨ, ਬਲੀਆ ਇਟਾਵਾ ’ਚ ਆਉਂਦੇ ਨਵੰਬਰ ਮਹੀਨੇ ਤੱਕ ਡਾਇਲਿਸਿਸ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ।

 

 

ਪਿਲਖੂਆ ਹਾਪੁੜ ’ਚ ਵੀ ਦੂਜੇ ਗੇੜ ਦੌਰਾਨ ਡਾਇਲਿਸਿਸ ਦੀ ਸਹੂਲਤ ਮਿਲੇਗੀ। ਤੀਜੇ ਗੇੜ ਵਿੱਚ ਇਹ ਸੇਵਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਮੁਹੱਈਆ ਹੋ ਜਾਵੇਗੀ:

 

 

ਬਿਜਨੌਰ, ਉਨਾਓ, ਰਾਮਪੁਰ, ਸ਼ਰਾਸਵਤੀ, ਕੌਸ਼ਾਂਬੀ, ਫ਼ਿਰੋਜ਼ਾਬਾਦ, ਬਲਰਾਮਪੁਰ, ਬੁਲੰਦਸ਼ਹਿਰ, ਅੰਬੇਡਕਰ ਨਗਰ, ਕੇਵਰੀਆ, ਫ਼ਰੁੱਖਾਬਾਦ, ਹਰਦੋਈ, ਮਊ, ਅਮੇਠੀ, ਹਾਥਰਸ, ਬਾਗਪਤ, ਬਾਰਾਬੰਕੀ, ਗੌਤਮਬੁੱਧ ਨਗਰ, ਸ਼ਾਮਲੀ, ਮੈਨਪੁਰੀ, ਪੀਲੀਭੀਤ, ਲਖੀਪਮਪੁਰ ਖੀਰੀ, ਸੀਤਾਪੁਰ, ਮਹਾਰਾਜਗੰਜ, ਓਰੈਯਾ, ਭਦੋਹੀ, ਚੰਦੌਲੀ, ਚਿੱਤਰਕੂਟ, ਗ਼ਾਜ਼ੀਪੁਰ, ਕਨੌਜ, ਕਾਨਪੁਰ (ਦਿਹਾਤ), ਲਲਿਤਪੁਰ, ਮਹੋਬਾ, ਸੰਭਲ, ਸੰਤ ਕਬੀਰ ਨਗਰ, ਸ਼ਾਹਜਹਾਂਪੁਰ, ਫ਼ਤਿਹਪੁਰ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Can Dialysis Service for Rs 1 not be initiated in Punjab also