ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਤੋਂ ਕਾੱਲ ਰਾਹੀਂ ਕੈਨੇਡੀਅਨਾਂ ਤੋਂ ਠੱਗੇ ਜਾ ਰਹੇ ਸਨ ਕਰੋੜਾਂ ਰੁਪਏ

ਦਿੱਲੀ ਤੋਂ ਕਾੱਲ ਰਾਹੀਂ ਕੈਨੇਡੀਅਨਾਂ ਤੋਂ ਠੱਗੇ ਜਾ ਰਹੇ ਸਨ ਕਰੋੜਾਂ ਰੁਪਏ

ਕੈਨੇਡਾ ਦੇ ਨਿਵਾਸੀਆਂ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲੇ ਦਿੱਲੀ ਦੇ ਮੋਤੀ ਨਗਰ ਇਲਾਕੇ ਦੇ ਫ਼ਰਜ਼ੀ ਕਾੱਲ ਸੈਂਟਰ ’ਚ ਲੋਕਾਂ ਨੂੰ ਮੋਟੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਸਨ। ਇੱਥੇ ਕੰਮ ਕਰਨ ਵਾਲਿਆਂ ਨੂੰ ਇੱਕ ਲੱਖ ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਤਨਖ਼ਾਹ ਦਿੱਤੀ ਜਾਂਦੀ ਸੀ।

 

 

ਮੋਤੀ ਨਗਰ ਇਲਾਕੇ ਵਿੰਚ ਚੱਲ ਰਹੇ ਇੱਕ ਫ਼ਰਜ਼ੀ ਕਾੱਲ ਸੈਂਟਰ ਤੋਂ ਗ੍ਰਿਫ਼ਤਾਰ ਸਾਰੇ 32 ਜਣੇ ਇੱਥੇ ਹੀ ਕੰਮ ਕਰ ਰਹੇ ਸਨ। ਇਨ੍ਹਾਂ 32 ਜਣਿਆਂ ’ਚ ਤਿੰਨ ਫ਼ਲੋਰ ਮੈਨੇਜਰ ਸ਼ਾਮਲ ਹਨ; ਜੋ ਸਿੱਧੇ ਕਾੱਲ–ਸੈਂਟਰ ਚਲਾਉਣ ਵਾਲੇ ਪੰਜ ਮਾਲਕਾਂ ਰਾਜਾ, ਪੰਕਜ, ਸੁਸ਼ੀਲ, ਨਵੀਨ ਤੇ ਦਿੱਵਯਮ ਅਰੋੜਾ ਦੇ ਸੰਪਰਕ ਵਿੱਚ ਰਹਿੰਦੇ ਸਨ।

 

 

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕਾੱਲ ਸੈਂਟਰ ਦੇ ਸੰਚਾਲਕਾਂ ਨੇ ਬਾਕਾਇਦਾ ਅਖ਼ਬਾਰਾਂ ਵਿੱਚ ਨੌਕਰੀ ਲਈ ਇਸ਼ਤਿਹਾਰ ਦਿੱਤੇ ਸਨ। ਇਸ ਤੋਂ ਬਾਅਦ ਹੀ ਉਹ ਇੱਥੇ ਕੰਮ ਲਈ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਇੰਟਰਵਿਊ ਦਾ ਇੱਕ ਫ਼ਾਰਮੈਟ ਤਿਆਰ ਕੀਤਾ ਹੋਇਆ ਸੀ; ਜੋ ਕੈਨੇਡਾ ’ਚ ਵਰਤੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ’ਚ ਹੁੰਦਾ ਸੀ। ਇਸ ਫ਼ਾਰਮੈਟ ਨੂੰ ਕੇਵਲ ਉਹੀ ਉਮੀਦਵਾਰ ਪਾਸ ਕਰ ਸਕਦੇ ਸਨ; ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਬਹੁਤ ਵਧੀਆ ਹੁੰਦੀ ਸੀ।

 

 

ਫ਼ਰਾਰ ਮੁਲਜ਼ਮਾਂ ਰਾਜਾ, ਪੰਕਜ, ਸੁਸ਼ੀਲ, ਨਵੀਨ ਤੇ ਦਿੱਵਯਮ ਅਰੋੜਾ ਨੇ ਤਿੰਨ ਮਹੀਨੇ ਪਹਿਲਾਂ ਇਹ ਕਾੱਲ ਸੈਂਟਰ ਸ਼ੁਰੂ ਕੀਤਾ ਸੀ। ਜਿੱਥੇ ਪੰਜ ਕੁ ਮਹੀਨੇ ਪਹਿਲਾਂ ਉਨ੍ਹਾਂ ਜਗ੍ਹਾ ਕਿਰਾਏ ’ਤੇ ਲਈ ਸੀ। ਇਸ ਲਈ ਇੱਕ ਫ਼ਰਜ਼ੀ ਕੰਪਨੀ ਬਣਾਈ ਗਈ ਸੀ।

 

 

ਉਸੇ ਕੰਪਨੀ ਦੇ ਨਾਂਅ ਹੇਠ ਇਹ ਪੰਜ ਦੋਸਤ ਠੱਗੀਆਂ ਕਰਦੇ ਸਨ। ਉਨ੍ਹਾਂ ਆਪਣਾ ਟੈਲੀਕਾਮ ਪ੍ਰੋਗਰਾਮ ਤੱਕ ਤਿਆਰ ਕੀਤਾ ਹੋਇਆ ਸੀ। ਉਹ ਦਿੱਲੀ ’ਚ ਬਹਿ ਕੇ ਲੋਕਾਂ ਨੂੰ ਫ਼ੋਨ ਕਰਦੇ ਸਨ ਤੇ ਫ਼ੋਨ ਚੁੱਕਣ ਵਾਲੇ ਦੇ ਮੋਬਾਇਲ ਉੱਤੇ ਫ਼ੋਨ ਨੰਬਰ ਕੈਨੇਡਾ ਦਾ ਹੀ ਦਿਸਦਾ ਸੀ।

 

 

ਮੁਲਜ਼ਮਾਂ ਕੋਲੋਂ ਦਰਜਨਾਂ ਕੰਪਿਊਟਰ ਵੀ ਮਿਲੇ ਹਨ। ਇੱਕ ਟੈਲੀ–ਕਾਲਰ ਨੂੰ 25 ਤੋਂ 40 ਹਜ਼ਾਰ ਰੁਪਏ ਤੱਕ ਦਿੱਤੇ ਜਾ ਰਹੇ ਸਨ। ਕਾੱਲ ਸੈਂਟਰ ਵਿੱਚ ਲੋਕਾਂ ਦੀ ਤਨਖ਼ਾਹ 15 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canadians were being cheated by Calling from Delhi