ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਜਨਰਲ ਵਰਗ ਦੇ ਗ਼ਰੀਬਾਂ ਨੂੰ ਵੀ ਰਾਖਵਾਂਕਰਨ ਦੇਣ ਦੀਆਂ ਤਿਆਰੀਆਂ

ਭਾਰਤ ’ਚ ਜਨਰਲ ਵਰਗ ਦੇ ਗ਼ਰੀਬਾਂ ਨੂੰ ਵੀ ਰਾਖਵਾਂਕਰਨ ਦੇਣ ਦੀਆਂ ਤਿਆਰੀਆਂ

ਭਾਰਤ ’ਚ ਆਮ (ਜਨਰਲ) ਵਰਗ ਦੇ ਗ਼ਰੀਬ ਉਮੀਦਵਾਰਾਂ ਲਈ ਇਹ ਖ਼ੁਸ਼ਖ਼ਬਰੀ ਹੈ ਕਿ ਹੁਣ ਉਨ੍ਹਾਂ ਨੂੰ ਵੀ ਨੌਕਰੀਆਂ ਤੇ ਨਿਯੁਕਤੀਆਂ ਵਿੱਚ ਉਮਰ ਦੀ ਵੱਧ ਤੋਂ ਵੱਧ ਹੱਦ ਵਿੱਚ ਹੋਰ ਪੱਛੜੇ ਵਰਗਾਂ (OBCs) ਵਾਂਗ ਛੋਟ ਮਿਲ ਸਕਦੀ ਹੈ।

 

 

ਕੇਂਦਰੀ ਸਮਾਜਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨੇ ਅਮਲਾ ਤੇ ਸਿਖਲਾਈ ਵਿਭਾਗ (DoPT) ਨੂੰ ਚਿੱਠੀ ਲਿਖ ਕੇ ਇਸ ਬਾਰੇ ਬੇਨਤੀ ਕੀਤੀ ਹੈ।

 

 

ਚੇਤੇ ਰਹੇ ਕਿ ਨਿਯੁਕਤੀਆਂ ਵਿੱਚ ਓਬੀਸੀ ਉਮੀਦਵਾਰਾਂ ਨੂੰ ਉਮਰ ਦੀ ਹੱਦ ਵਿੱਚ ਤਿੰਨ ਸਾਲਾਂ ਤੱਕ ਦੀ ਛੋਟ ਮਿਲਦੀ ਹੈ, ਜਦ ਕਿ ਅਨੁਸੁਚਿਤ ਜਾਤੀ ਤੇ ਅਨੁਸੂਚਿਤ ਕਬੀਲਿਆਂ ਦੇ ਉਮੀਦਵਾਰਾਂ ਨੂੰ ਇਹ ਛੋਟ ਪੰਜ ਸਾਲ ਤੱਕ ਮਿਲਦੀ ਹੈ।

 

 

ਸਮਾਜਕ ਨਿਆਂ ਤੇ ਅਧਿਕਾਰਤਾ ਮੰਤਰੀ ਥਾਵਰਚੰਦ ਗਹਿਲੋਤ ਵੱਲੋਂ ਕੇਂਦਰੀ ਅਮਲਾ, ਜਨ–ਸ਼ਿਕਾਇਤ ਨਿਵਾਰਣ ਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਲਿਖੀ ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਵੱਖੋ–ਵੱਖਰੇ ਲੋਕਾਂ ਦੀਆਂ ਬੇਨਤੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਆਰਥਿਕ ਤੌਰ ਉੱਤੇ ਪੱਛੜੇ ਵਰਗ (EWS) ਦੇ ਉਮੀਦਵਾਰਾਂ ਲਈ ਸਰਕਾਰੀ ਨਿਯੁਕਤੀਆਂ ਵਿੱਚ ਉਮਰ ਦੀ ਹੱਦ ਵਿੱਚ ਛੋਟ ਦੀ ਮੰਗ ਕੀਤੀ ਗਈ ਹੈ।

 

 

ਸਰਕਾਰੀ ਨਿਯੁਕਤੀਆਂ ਵਿੱਚ ਹੋਰ ਰਾਖਵੇਂ ਵਰਗਾਂ – ਐੱਸਸੀ, ਐੱਸਟੀ ਤੇ ਓਬੀਸੀ ਨੂੰ ਉਮਰ ਦੀ ਵੱਧ ਤੋਂ ਵੱਧ ਹੱਦ ਵਿੱਚ ਛੋਟ ਦਿੱਤੀ ਜਾਂਦੀ ਹੈ। ਇਸ ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਰੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਛੇਤੀ ਤੋਂ ਛੇਤੀ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ ਜਾਰੀ ਕਰਨ।

 

 

ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਰਾਖਵੇਂ ਵਰਗਾਂ ਨੂੰ ਅੰਕਾਂ ਵਿੱਚ ਵੀ ਕੁਝ ਛੋਟ ਦਿੱਤੀ ਜਾਂਦੀ ਹੈ ਪਰ ਆਰਥਿਕ ਤੌਰ ਉੱਤੇ ਪੱਛੜੇ ਵਰਗਾਂ ਲਈ ਹਾਲੇ ਤੱਕ ਅਜਿਹੀ ਕੋਈ ਵਿਵਸਥਾ ਨਹੀਂ ਹੈ। ਹਾਲੇ ਭਾਵੇਂ ਸਮਾਜਕ ਨਿਆਂ ਮੰਤਰਾਲੇ ਨੇ ਸਿਰਫ਼ ਉਮਰ ਦਾ ਹੀ ਮਾਮਲਾ ਚੁੱਕਿਆ ਹੈ ਪਰ ਅੰਕਾਂ ਵਿੱਚ ਛੋਟ ਬਾਰੇ ਵੀ ਅਮਲਾ ਮੰਤਰਾਲਾ ਵਿਚਾਰ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canddidates from EWS of General section may get reservation