ਅਗਲੀ ਕਹਾਣੀ

'ਭਿੰਡਰਾਵਾਲੇ ਨੂੰ ਅੱਤਵਾਦੀ ਦੱਸਣ ਵਾਲੇ ਪਾਠ ਨੂੰ ਹਟਾਉਣ ਦਾ ਭਰੋਸਾ ਨਹੀਂ ਦੇ ਸਕਦੇ'

ਸੰਕੇਤਕ ਤਸਵੀਰ

ਮਹਾਰਾਸ਼ਟਰ ਸਰਕਾਰ ਨੇ ਬੰਬਈ ਹਾਈ ਕੋਰਟ ਨੂੰ ਕਿਹਾ ਹੈ ਕਿ ਉਹ 9ਵੀਂ ਜਮਾਤ ਦੀ ਇਤਿਹਾਸ ਦੀ ਪਾਠ ਪੁਸਤਕ ਦੇ ਉਸ ਅਧਿਆਇ ਨੂੰ ਹਟਾਉਣ ਦਾ ਭਰੋਸਾ ਨਹੀਂ ਦੇ ਸਕਦੀ, ਜਿਸ ਵਿੱਚ ਖਾਲਿਸਤਾਨੀ ਅੰਦੋਲਨ ਦੌਰਾਨ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ' ਅੱਤਵਾਦੀ ' ਦੱਸਿਆ ਗਿਆ ਹੈ।


ਜਸਟਿਸ ਐਸ ਸੀ ਧਰਮਾਧਿਕਾਰੀ ਤੇ ਭਾਰਤੀ ਦਿੰਗਰੇ ​​ਦੀ ਬੈਂਚ ਦੇ ਇੱਕ ਸਵਾਲ ਦੇ ਜਵਾਬ 'ਚ ਰਾਜ ਦੇ ਸੀਨੀਅਰ ਐਡਵੋਕੇਟ ਵੀ. ਏ. ਥੋਰਟ ਨੇ ਇਹ ਬਿਆਨ ਦਿੱਤਾ।


ਬੈਂਚ ਵਕੀਲ ਅਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਦਾਇਰ ਇੱਕ ਰਿੱਟ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਪਾਠ ਪੁਸਤਕ ਵਿੱਚ ਭਿੰਡਰਾਂਵਾਲੇ ਨੂੰ ਅੱਤਵਾਦੀ ਦੱਸਿਆ ਗਿਆ ਹੈ ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਪਰ ਅਸਲ ਤੱਥ ਇਹ ਹੈ ਕਿ ਕਦੇ ਵੀ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।


ਖਾਲਸਾ ਨੇ ਮਹਾਰਾਸ਼ਟਰ ਰਾਜ ਬਿਊਰੋ ਆਫ਼ ਟੈਕਸਟਬਾਕਸ ਪ੍ਰੋਡਕਸ਼ਨ ਤੇ ਪਾਠਕ੍ਰਮ ਰਿਸਰਚ ਉੱਤੇ  "ਸਿੱਖ ਸੰਘਰਸ਼ ਅੰਦੋਲਨ ਦੇ ਖਿਲਾਫ ਗ਼ਲਤ ਪ੍ਰਚਾਰ" ਕਰਨ ਦਾ ਦੋਸ਼ ਲਗਾਇਆ ਹੈ ਤੇ ਦਾਅਵਾ ਕੀਤਾ ਹੈ ਕਿ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਿੱਖ ਕੌਮ ਵਿੱਚਕਾਰ ਸੰਤ ਮੰਨਿਆ ਜਾਂਦਾ ਹੈ। "


ਹਾਲਾਂਕਿ, ਥੋਰਾਟ ਨੇ ਇਸ ਅਪੀਲ ਦਾ ਵਿਰੋਧ ਕੀਤਾ ਤੇ ਕਿਹਾ ਕਿ ਖਾਲਸਾ ਸਿਰਫ ਇੱਕ ਵਿਅਕਤੀ ਹੈ ਤੇ ਸਮੁੱਚੇ ਸਿੱਖ ਕੌਮ ਦੀ ਪ੍ਰਤੀਨਿਧਤਾ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਦੀ ਦੂਜਾ ਐਡੀਸ਼ਨ ਹੈ. ਸਾਰੀ ਪਾਠ ਸਮੱਗਰੀ ਨੂੰ ਛਾਪਣ ਦਾ ਫੈਸਲਾ 30 ਤੋਂ ਵੱਧ ਮਾਹਰਾਂ ਦੇ ਇੱਕ ਸਮੂਹ ਦੁਆਰਾ ਲਿਆ ਗਿਆ ਸੀ।


"ਅਸੀਂ ਪਟੀਸ਼ਨਰ ਨੂੰ ਕੋਈ ਭਰੋਸਾ ਨਹੀਂ ਦੇ ਸਕਦੇ ਕਿ ਜਿਸ ਪਾਠ ਉੱਤੇ ਉਹ ਇਤਰਾਜ਼ ਕੀਤਾ ਰਿਹਾ ਹੈ ਉਸ ਨੂੰ ਬਦਲਿਆ ਜਾਂ ਮਿਟਾਇਆ ਜਾਵੇਗਾ।" 1984 ਵਿੱਚ ਪੰਜਾਬ ਦੇ ਅੰਮ੍ਰਿਤਸਰ 'ਚ ਫੌਜ ਦੇ ਅਪਰੇਸ਼ਨ ਬਲਿਊ ਸਟਾਰ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭਿੰਡਰਾਂਵਾਲੇ ਦੀ ਮੌਤ ਹੋ ਗਈ ਸੀ। ਬੈਂਚ ਨੇ ਪਟੀਸ਼ਨ 'ਤੇ ਆਪਣਾ ਫੈਸਲਾ ਰਾਖਵਾਂ ਰੱਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cannot assure deletion of chapter on Bhindranwale: Maharashtra govt to HC