ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਿਦੇਸ਼ੀ ਸਰੋਤਾਂ ਤੋਂ ਧਨ ਉਧਾਰ ਲਵਾਂਗੇ, FDI ਦੀਆਂ ਸ਼ਰਤਾਂ ਨਰਮ ਕੀਤੀਆਂ : ਨਿਰਮਲਾ ਸੀਤਾਰਮਨ

​​​​​​​ਵਿਦੇਸ਼ੀ ਸਰੋਤਾਂ ਤੋਂ ਧਨ ਉਧਾਰ ਲਵਾਂਗੇ, FDI ਦੀਆਂ ਸ਼ਰਤਾਂ ਨਰਮ ਕੀਤੀਆਂ : ਨਿਰਮਲਾ ਸੀਤਾਰਮਨ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਹੁਣ ਸਮੇਂ ਦੀ ਲੋੜ ਹੈ ਕਿ ਭਾਰਤ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ ਜਾਵੇ। ਇਸ ਲਈ ਸੂਬਿਆਂ ਨੂੰ ਵੀ ਦੇਸ਼ ਦੇ ਬਾਹਰਲੇ ਸਰੋਤਾਂ ਤੋਂ ਧਨ ਉਧਾਰ ਲੈਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਵੀ ਬਾਹਰਲੇ ਸਰੋਤਾਂ ਤੋਂ ਉਧਾਰ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਗ਼ੈਰ–ਬੈਂਕਿੰਗ ਫ਼ਾਈਨਾਂਸ ਕੰਪਨੀ ਦਾ ਸੰਕਟ ਹੱਲ ਹੋ ਜਾਵੇ; ਤਾਂ ਜੋ ਛੋਟੇ ਪੱਧਰ ਦੇ ਨਿਵੇਸ਼ ਵਧ ਸਕਣ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਦੂਜੀ ਐੱਨਡੀਏ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨ ਤੋਂ ਬਾਅਦ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ।

 

 

ਸ੍ਰੀਮਤੀ ਸੀਤਾਰਮਨ ਨੇ ਦਲੀਲ ਦਿੱਤੀ ਕਿ ਮੌਜੂਦਾ ਘਾਟੇ ਦੀ ਸਥਿਤੀ ਨਾਲ ਟਾਕਰਾ ਕਰਨ ਲਈ ਹੀ ਹੁਣ ‘ਸਿੱਧੇ ਵਿਦੇਸ਼ੀ ਨਿਵੇਸ਼’ (FDI) ਦੀਆਂ ਸ਼ਰਤਾਂ ਕੁਝ ਨਰਮ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਉਧਾਰੀਆਂ ਲੈਣ ਬਾਰੇ ਕਾਫ਼ੀ ਬਹਿਸ–ਮੁਬਾਹਿਸਾ ਕੀਤਾ ਜਾ ਚੁੱਕਾ ਹੈ।

 

 

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬਾਜ਼ਾਰ ਅਜਿਹੇ ਹਨ, ਜਿੱਥੇ ਫ਼ੰਡ ਤਾਂ ਹਨ ਪਰ ਉੱਥੇ ਮੁਨਾਫ਼ਾ ਆਪਣੇ ਸਭ ਤੋਂ ਉੱਪਰਲੇ ਸਥਾਨ ਉੱਤੇ ਪੁੱਜ ਚੁੱਕਾ ਹੈ।

 

 

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਦੇਸ਼ ਕੋਲ ਵਿਦੇਸ਼ੀ ਮੁਦਰਾ ਦੇ ਵੱਡੇ ਭੰਡਾਰ ਹਨ; ਇਸ ਲਈ ਹੁਣ ਉਧਾਰ ਲੈਣ ਵਿੱਚ ਫ਼ਾਇਦਾ ਹੈ। ਇੱਕ ਸੁਆਲ ਦੇ ਜੁਆਬ ਵਿੱਚ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਹ ਉਧਾਰ ਕਿੰਨਾ ਲੈਣਾ ਚਾਹੀਦਾ ਹੈ, ਹਾਲੇ ਇਸ ਦੀ ਕੋਈ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ।

 

 

ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਚੋਣਾਂ ਦੌਰਾਨ GST ਦੀ ਕੁਲੈਕਸ਼ਨ ਕੁਝ ਘਟ ਗਈ ਸੀ। ਇਸੇ ਲਈ ਹੁਦ ਕੁਝ ਟੈਕਸ–ਟੀਚੇ ਤੈਅ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capital is being borrowed from external sources investment in country will be raised says Nirmala Sitharaman