ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੀ ਸੰਘਣੀ ਧੁੰਦ ’ਚ ਲਹਿਰਾਇਆ ਤਿਰੰਗਾ

ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੀ ਸੰਘਣੀ ਧੁੰਦ ’ਚ ਲਹਿਰਾਇਆ ਤਿਰੰਗਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਘਣੀ ਧੁੰਦ ’ਚ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਰਾਜ ਦੇ ਜ਼ਿਆਦਾਤਰ (ਕਾਂਗਰਸੀ) ਮੰਤਰੀ, ਵਿਧਾਇਕ ਅਤੇ ਐੱਮਪੀ ਮੌਜੂਦ ਸਨ।

 

 

ਕੈਪਟਨ ਨੇ ਇਹ ਝੰਡਾ ਮੋਹਾਲੀ ਦੇ ਫ਼ੇਸ–6 ਸਥਿਤ ਸਰਕਾਰੀ ਕਾਲਜ ’ਚ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਚੇਤੇ ਕੀਤਾ।

 

 

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇਸ਼, ਖ਼ਾਸ ਕਰ ਕੇ ਪੰਜਾਬ ਦੇ ਉਨ੍ਹਾਂ ਸ਼ਹੀਦ ਜਵਾਨਾਂ ਨੂੰ ਚੇਤੇ ਕਰਨ ਦਾ ਵੇਲਾ ਹੈ, ਜਿਨ੍ਹਾਂ ਦੀਆਂ ਸ਼ਹਾਦਤਾਂ ਤੇ ਬਹਾਦਰੀਆਂ ਸਦਕਾ ਅੱਜ ਅਸੀਂ ਆਜ਼ਾ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ।

ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੀ ਸੰਘਣੀ ਧੁੰਦ ’ਚ ਲਹਿਰਾਇਆ ਤਿਰੰਗਾ

 

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਵੀਰ ਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਭਾਰਤ ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ–ਨਿਰਪੱਖ ਅਤੇ ਜਮਹੂਰੀ ਗਣਰਾਜ ਵਜੋਂ ਸਥਾਪਤ ਹੋ ਸਕਿਆ।

 

 

ਕੈਪਟਨ ਨੇ ਕਿਹਾ ਕਿ ਇੱਕ ਧਰਮ–ਨਿਰਪੇਖ ਸੰਵਿਧਾਨ ਨੂੰ ਅਪਣਾਇਆ ਗਿਆ। ਆਓ ਅੱਜ ਅਸੀਂ ਆਪਣੇ ਮਹਾਨ ਰਾਸ਼ਟਰ ਦੀਆਂ ਕਦਰਾਂ–ਕੀਮਤਾਂ ਦੀ ਰਾਖੀ ਦਾ ਸੰਕਲਪ ਲਈਏ।

 

 

ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਜਨਤਾ ਨੂੰ ਤਹਿ ਦਿਲੋਂ ਮੁਬਾਰਕਾਂ ਵੀ ਦਿੱਤੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder Singh unfurls tricolor at Mohali during dense fog