ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ਲਈ ਕਾਂਗਰਸ ਦੇ ਸਟਾਰ–ਪ੍ਰਚਾਰਕਾਂ ’ਚ ਕੈਪਟਨ ਤੇ ਸਿੱਧੂ ਵੀ ਸ਼ਾਮਲ

ਦਿੱਲੀ ਚੋਣਾਂ ਲਈ ਕਾਂਗਰਸ ਦੇ ਸਟਾਰ–ਪ੍ਰਚਾਰਕਾਂ ’ਚ ਕੈਪਟਨ ਤੇ ਸਿੱਧੂ ਵੀ ਸ਼ਾਮਲ

ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ ਆਪਣੇ ਸਟਾਰ–ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪ੍ਰਮੁੱਖ ਪਾਰਟੀ ਆਗੂਆਂ ਦੇ ਨਾਲ–ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਸ਼ਤਰੂਘਨ ਸਿਨਹਾ ਦੇ ਨਾਂਅ ਵੀ ਸ਼ਾਮਲ ਹਨ।

 

 

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਨ ਲਈ ਕਾਂਗਰਸ ਪਾਰਟੀ ਨੇ ਗ਼ੁਲਾਮ ਨਬੀ ਆਜ਼ਾਦ, ਸ਼ਸ਼ੀ ਥਰੂਰ, ਪੀ.ਸੀ. ਚਾਕੋ ਜਿਹੇ ਆਗੂਆਂ ਦੇ ਨਾਂਅ ਵੀ ਸ਼ਾਮਲ ਕੀਤੇ ਹਨ।

 

 

ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਹੇਠ ਇਨ੍ਹਾਂ ਚੋਣ ਮੁਹਿੰਮਾਂ ’ਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਪ੍ਰਚਾਰ ਕਰਨਗੇ।

 

 

ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਸੁਭਾਸ਼ ਚੋਪੜਾ, ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਭੂਪੇਸ਼ ਬਘੇਲ, ਵੀ. ਨਾਰਾਇਣਸਾਮੀ, ਅਜੇ ਮਾਕਨ, ਜੇ. ਅਗਰਵਾਲ ਜਿਹੇ ਕਾਂਗਰਸੀ ਆਗੂਆਂ ਦੇ ਨਾਂਅ ਵੀ ਸ਼ਾਮਲ ਹਨ।

 

 

ਇਸ ਸੂਚੀ ਵਿੱਚ ਕੁੱਲ 40 ਪ੍ਰਮੁੱਖ ਕਾਂਗਰਸੀ ਆਗੂਆਂ ਦੇ ਨਾਂਅ ਸ਼ਾਮਲ ਕੀਤੇ ਗਏ ਹਨ; ਜਿਨ੍ਹਾਂ ਵਿੱਚ ਮੀਰਾ ਕੁਮਾਰ, ਕਪਿਲ ਸਿੱਬਲ, ਰਾਜ ਬੱਬਰ, ਹਰੀਸ਼ ਰਾਵਤ, ਭੁਪਿੰਦਰ ਸਿੰਘ ਹੁੱਡਾ, ਜਿਓਤਿਰਦਿੱਤਿਆ ਸਿੰਧੀਆ, ਸਚਿਨ ਪਾਇਲਟ ਦੇ ਨਾਂਅ ਵੀ ਸ਼ਾਮਲ ਹਨ।

 

 

ਇਨ੍ਹਾਂ ਚੋਣਾਂ ਵਿੱਚ ਰਣਦੀਪ ਸਿੰਘ ਸੁਰਜੇਵਾਲਾ, ਸਚਿਨ ਪਇਲਟ, ਕੀਰਤੀ ਆਜ਼ਾਦ, ਉਦਿਤ ਰਾਜ, ਨਦੀਮ ਜਾਵੇਦ, ਰਣਜੀਤ ਰੰਜਨ, ਕੁਲਜੀਤ ਸਿੰਘ ਨਾਗਰਾ, ਰਾਜ ਕੁਮਾਰ ਚੌਹਾਨ, ਸੁਸ਼ਮਾ ਦੇਵ, ਬੀਵੀ ਸ੍ਰੀਨਿਵਾਸ, ਨੀਰਜ ਕੁੰਦਨ, ਸ਼ਰਮਿਸ਼ਠਾ ਮੁਖਰਜੀ, ਨਗਮਾ ਮੋਰਾਨੀ, ਰਾਗਿਨੀ ਨਾਇਕ, ਖ਼ੁਸ਼ਬੂ ਸੁੰਦਰ, ਨਿਤਿਨ ਰੌਤ ਤੇ ਸਾਧਨਾ ਭਾਰਤੀ ਜਿਹੇ ਕਾਂਗਰਸੀ ਆਗੂ ਵੀ ਦਿੱਲੀ ਚੋਣਾਂ ’ਚ ਚੋਣ ਪ੍ਰਚਾਰ ਕਰਨਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain and Sidhu included in Star Campaigners for Delhi Assembly Elections