ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਅੰਮ੍ਰਿਤਸਰ ਦੇ ਨੌਜਵਾਨ ਦੇ ਕਤਲ ’ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

ਅਮਰੀਕਾ ’ਚ ਅੰਮ੍ਰਿਤਸਰ ਦੇ ਨੌਜਵਾਨ ਦੇ ਕਤਲ ’ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕੀ ਸੂਬੇ ਮਿਸੀਸਿੱਪੀ ’ਚ ਪਿੰਡ ਮੱਤੇਵਾਲ (ਜ਼ਿਲਾ ਅੰਮ੍ਰਿਤਸਰ) ਦੇ 21 ਸਾਲਾ ਨੌਜਵਾਨ ਅਕਸ਼ੇਪ੍ਰੀਤ ਸਿੰਘ ਦੇ ਕਤਲ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਿਵੇਂ ਹੀ ਪਿੰਡ ਮੱਤੇਵਾਲ ’ਚ ਅਕਸ਼ੇਪ੍ਰੀਤ ਸਿੰਘ ਉਰਫ਼ ਮੋਨੂੰ ਦੇ ਅਮਰੀਕਾ ’ਚ ਕਤਲ ਦੀ ਖ਼ਬਰ ਮਿਲੀ, ਤਿਵੇਂ ਹੀ ਉੱਥੇ ਸੱਥਰ ਵਿਛ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਕੋਈ ਚੋਰ ਉਸ ਦੀ ਦੁਕਾਨ ਤੋਂ ਕੁਝ ਚੋਰੀ ਕਰਨ ਦਾ ਜਤਨ ਕਰ ਰਿਹਾ ਸੀ। ਤਦ ਜਦੋਂ ਅਕਸ਼ੇਪ੍ਰੀਤ ਨੇ ਉਸ ਦਾ ਵਿਰੋਧ ਕੀਤਾ, ਤਾਂ ਚੋਰ ਨੇ ਤੁਰੰਤ ਉਸ ਨੂੰ ਬਹੁਤ ਨੇੜਿਓਂ ਤਿੰਨ ਗੋਲੀਆਂ ਮਾਰ ਦਿੱਤੀਆਂ।

 

 

ਅਕਸ਼ੇਪ੍ਰੀਤ ਸਿੰਘ ਦੇ ਤਾਏ ਸੋਹਨ ਸਿੰਘ ਨੇ ਦੱਸਿਆ ਕਿ ਹਾਲੇ ਪਰਸੋਂ ਹੀ ਉਸ (ਅਕਸ਼ੇਪ੍ਰੀਤ ਸਿੰਘ) ਦੇ ਵੱਡੇ ਭਰਾ ਲਵਪ੍ਰੀਤ ਸਿੰਘ ਦੇ ਘਰ ਪੁੱਤਰ ਨੇ ਜਮਨ ਲਿਆ ਹੈ ਤੇ ਘਰ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ ਉੱਪਰੋਂ ਇਹ ਭਾਣਾ ਵਰਤਣ ਦੀ ਖ਼ਬਰ ਆ ਗਈ।

 

 

ਅਕਸ਼ੇਪ੍ਰੀਤ ਤਿੰਨ ਸਾਲ ਪਹਿਲਾਂ ਮਿੱਸੀਸਿੱਪੀ ਗਿਆ ਸੀ। ਉੱਥੇ ਉਸ ਦੇ ਪਿਤਾ ਬਖ਼ਸ਼ੀਸ਼ ਸਿੰਘ ਨੇ ਪਹਿਲਾਂ ਹੀ ਆਪਣਾ ਕਾਰੋਬਾਰ ਸੈਟਲ ਕੀਤਾ ਹੋਇਆ ਸੀ ਤੇ ਉਹ ਸਾਰਾ ਕਾਰੋਬਾਰ ਸਾਂਭਣ ਲਈ ਹੀ ਅਮਰੀਕਾ ਗਿਆ ਸੀ।

 

 

ਸ੍ਰੀ ਸੋਹਨ ਸਿੰਘ ਨੇ ਦੱਸਿਆ ਕਿ ਅਕਸ਼ੇਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੁਕਾਨ ਉੱਤੇ ਉਸ ਵੇਲੇ ਹੋਰ ਕੋਈ ਵੀ ਨਹੀਂ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain expresses sorrow over murder of Amritsar youth in Mississippi