ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀ ਧੀ ਤਾਨੀਆ ਸ਼ੇਰਗਿੱਲ ਨੇ ਫਿਰ ਸਿਰਜਿਆ ਇਤਿਹਾਸ, ਮਰਦ ਬਟਾਲੀਅਨ ਦੀ ਸੰਭਾਲੀ ਕਮਾਨ 

ਸਿਆਣਿਆਂ ਨੇ ਸੱਚ ਕਿਹਾ ਹੈ ਕਿ ਧੀਆਂ ਆਪਣੇ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ। ਪੰਜਾਬ ਦੀ ਤਾਨੀਆ ਸ਼ੇਰਗਿੱਲ ਨੇ ਇੱਕ ਵਾਰ ਫਿਰ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। 71ਵੇਂ ਗਣਤੰਤਰ ਦਿਵਸ ਮੌਕੇ ਆਰਮੀ ਅਫਸਰ ਕੈਪਟਨ ਤਾਨੀਆ ਸ਼ੇਰਗਿੱਲ ਨੇ ਪਰੇਡ 'ਚ ਹਿੱਸਾ ਲਿਆ। 
 

 

ਸਿਗਨਲ ਕੋਰ 'ਚ ਕੈਪਟਨ ਤਾਨੀਆ ਸ਼ੇਰਗਿੱਲ ਨੇ ਕੋਰ ਆਫ ਸਿਗਨਲ ਦੀ ਮਰਦ ਟੁਕੜੀ ਦੀ ਅਗਵਾਈ ਕੀਤੀ। ਤਾਨੀਆ ਸ਼ੇਰਗਿੱਲ ਨੇ ਜਦੋਂ ਰਾਜਪਥ 'ਤੇ ਆਪਣੀ ਟੁਕੜੀ ਦੀ ਅਗਵਾਈ ਕੀਤੀ ਤਾਂ ਉਸ ਵੇਲੇ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਵੱਲ ਸਨ। 
 

ਹੁਸ਼ਿਆਰਪੁਰ ਦੇ ਗੜਦੀਵਾਲਾ ਪਿੰਡ ਦੀ ਰਹਿਣ ਵਾਲੀ ਤਾਨੀਆ ਪਰਿਵਾਰ ਦੀ ਚੌਥੀ ਪੀੜੀ ਹੈ ਜੋ ਫੌਜ 'ਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਸੂਰਤ ਸਿੰਘ ਸ਼ੇਰਗਿੱਲ 101 ਮੀਡੀਅਮ ਰੈਜੀਮੈਂਟ (ਤੋਪਖਾਨਾ), ਦਾਦਾ ਹਰੀ ਸਿੰਘ 14ਵੀਂ ਸ਼ਸਤਰ ਰੈਜੀਮੈਂਟ ਅਤੇ ਪੜਦਾਦਾ ਗੰਡਾ ਸਿੰਘ ਸਿੱਖ ਰੇਜੀਮੈਂਟ 'ਚ ਸੈਨਿਕ ਰਹਿ ਚੁੱਕੇ ਹਨ। ਪਿਤਾ ਬਾਅਦ 'ਚ ਸੀਆਰਪੀਐਫ  ਨਾਲ ਜੁੜ ਗਏ ਸਨ। ਉਨ੍ਹਾਂ ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
 

ਤਾਨੀਆ ਨੇ ਨਾਗਪੁਰ ਯੂਨੀਵਰਸਿਟੀ ਤੋਂ ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ 'ਚ ਬੀਟੈਕ ਕੀਤਾ ਹੈ ਅਤੇ ਮਾਰਚ 2017 'ਚ ਅਫਸਰ ਟ੍ਰੇਨਿੰਗ ਅਕੈਡਮੀ 'ਚ ਸ਼ਾਮਿਲ ਹੋ ਗਈ ਸੀ।  ਇਸ ਤੋਂ ਬਾਅਦ ਉਸ ਨੇ ਸੈਨਾ 'ਚ ਭਰਤੀ ਹੋਣ ਦਾ ਫੈਸਲਾ ਕੀਤਾ ਸੀ।
 

ਜ਼ਿਕਰਯੋਗ ਹੈ ਕਿ ਬੀਤੀ 15 ਜਨਵਰੀ ਨੂੰ 72ਵੇਂ ਸੈਨਾ ਦਿਵਸ ਮੌਕੇ ਕੈਪਟਨ ਤਾਨੀਆ ਸ਼ੇਰਗਿੱਲ ਨੇ ਪਹਿਲੀ ਵਾਰ ਮਰਦਾਂ ਦੀਆਂ ਸਾਰੀਆਂ ਟੁਕੜੀਆਂ ਦੀ ਅਗਵਾਈ ਕਰਕੇ ਇਤਿਹਾਸ ਰਚਿਆ ਸੀ। ਤਾਨੀਆ ਨੇ ਦਿੱਲੀ ਕੈਂਟ ਦੇ ਕੈਰੱਪਾ ਪਰੇਡ ਗਰਾਉਂਡ 'ਚ ਮਰਦ ਬਟਾਲੀਅਨ ਦੀ ਅਗਵਾਈ ਕੀਤੀ।

 


ਗੌਤਮ ਗੰਭੀਰ ਨੇ ਤਾਨੀਆ ਸ਼ੇਰਗਿੱਲ ਨੂੰ ਕੀਤਾ ਸੈਲਿਊਟ :
ਸਾਬਕਾ ਭਾਰਤੀ ਕ੍ਰਿਕਟਰ ਅਤੇ ਭਾਜਪਾ ਆਗੂ ਗੌਤਮ ਗੰਭੀਰ ਨੇ ਤਾਨੀਆ ਸ਼ੇਰਗਿੱਲ ਬਾਰੇ ਟਵੀਟ ਕਰਦਿਆਂ ਲਿਖਿਆ, "ਦੋ ਧੀਆਂ ਦਾ ਪਿਤਾ ਹੋਣ ਕਾਰਨ ਗਣਤੰਤਰ ਦਿਵਸ ਪਰੇਡ 'ਚ ਮਰਦ ਫੌਜ ਟੁਕੜੀ ਦੀ ਅਗਵਾਈ ਕਰ ਰਹੀ ਔਰਤ ਨੂੰ ਦੇਖ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਤਾਨੀਆ ਸ਼ੇਰਗਿਲ ਨੂੰ ਸਲਾਮ, ਇੰਜ ਹੀ ਅੱਗੇ ਵੱਧਦੇ ਰਹੋ। ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Tania Shergill led an all men marching contingent of the Corps of Signals during 71st Republic Day