ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰ ਦਾ ਟਾਇਰ ਫਟਣ ਕਾਰਨ ਟਰੱਕ ਨਾਲ ਟੱਕਰ, ਇੱਕ ਦੀ ਮੌਤ

ਫਤਿਹਾਬਾਦ ਦੇ ਪਿੰਡ ਬਡੋਪਾਲ ਨੇੜੇ ਹਿਸਾਰ ਤੋਂ ਆ ਰਹੀ ਇਕ ਕਾਰ ਦਾ ਟਾਇਰ ਫਟ ਗਿਆ। ਇਸ ਨਾਲ ਉਹ ਗ਼ਲਤ ਸਾਈਡ ਪਹੁੰਚ ਗਈ ਅਤੇ ਫਿਰ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਪੁਲਿਸ ਦੇ ਅਨੁਸਾਰ ਅਭਿਮਨਿਊ, ਜੋ ਪਿੰਡ ਢਾਣੀ ਈਸ਼ਰ ਦਾ ਵਸਨੀਕ ਸੀ, ਹਿਸਾਰ ਗਿਆ ਸੀ। ਸ਼ਾਮ ਨੂੰ ਜਦੋਂ ਉਹ ਕਾਰ ਰਾਹੀਂ ਫਤਿਹਾਬਾਦ ਆ ਰਿਹਾ ਸੀ ਤਾਂ ਪਿੰਡ ਬਡੋਪਾਲ ਨੇੜੇ ਕਾਰ ਦਾ ਟਾਇਰ ਫਟ ਗਿਆ। ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ ਦੇ ਉੱਪਰੋਂ ਹੁੰਦੀ ਹੋਈ ਗ਼ਲਤ ਸਾਈਡ ਪਹੁੰਚ ਗਈ। ਇਸ ਦੌਰਾਨ ਫਤਿਹਾਬਾਦ ਤੋਂ ਹਿਸਾਰ ਵੱਲ ਜਾ ਰਹੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ।

 

ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
 

ਸੜਕ ਹਾਦਸੇ ਦਾ ਵੀਡੀਓ ਨੇੜਲੇ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਿਆ। ਗੱਡ਼ੀ ਦਾ ਟਾਇਰ ਫਟਣ ਤੋਂ ਬਾਅਦ ਤਿੰਨ ਵਾਰ ਪਲਟੀ ਖਾਂਦੀ ਹੋਈ ਗ਼ਲਤ ਸਾਈਡ ਗੱਡੀ ਪਹੁੰਚੀ ਹੈ। ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਟਰੱਕ ਨਾਲ ਜਿਵੇ ਹੀ ਟੱਕਰ ਹੋਈ ਤਾਂ ਇਸ ਦੌਰਾਨ ਟਰੱਕ ਦੇ ਨਾਲ ਵਿੱਚ ਹੀ ਇੱਕ ਮੋਟਰਸਾਈਕਲ ਸਵਾਰ ਸੀ ਸੀ ਜਿਸ ਨੇ ਆਪਣੇ ਮੋਟਰਸਾਈਕਲ ਉੱਤੇ ਸਮਾਨ ਲੱਦਿਆ ਹੋਇਆ ਸੀ। ਉਹ ਵਾਲ ਵਾਲ ਬਚ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਅਭਿਮਨਿਊ ਦੀ ਮੌਤ ਹੋ ਗਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Car accident with truck at fatehabad