ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP : ਬੱਸ ਅਤੇ ਕਾਰ ਦੀ ਟੱਕਰ, ਕਾਰ ਨੂੰ ਲੱਗੀ ਅੱਗ, 5 ਦੀ ਮੌਤ

UP : ਬੱਸ ਅਤੇ ਕਾਰ ਦੀ ਟੱਕਰ, ਕਾਰ ਨੂੰ ਲੱਗੀ ਅੱਗ, 5 ਦੀ ਮੌਤ

ਬਰੇਲੀ ਹਾਈਵੇ ਉਤੇ ਨੇਪਾਲੀ ਟੂਰਿਸਟ ਬੱਸ ਅਤੇ ਕਾਰ ਦੀ ਟੱਕਰ ਦੇ ਬਾਅਦ ਅੱਗ ਲੱਗਣ ਨਾਲ ਕਾਰ ਸਵਾਰ 5 ਲੋਕਾਂ ਦੀ ਮੌਕੇ ਉਤੇ ਹੀ ਸੜਕੇ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਸੂਚਨਾ ਉਤੇ ਪਹੁੰਚੀ ਪੁਲਿਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਉਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਕਾਰ ਦਾ ਸ਼ੀਸ਼ਾ ਤੋੜਕੇ ਕਾਰ ਸਵਾਰ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ।

 

ਮਰਨ ਵਾਲੇ ਪੀਲੀਭੀਤ ਦੇ ਅਮਰੀਆ ਖੇਤਰ ਅਤੇ ਉਤਰਾਖੰਡ ਵਿਚ ਊਧਮ ਸਿੰਘ ਨਗਰ ਦੇ ਕਿਛਾ ਦੇ ਰਹਿਣ ਵਾਲੇ ਹਨ। ਕਾਰ ਸਵਾਰ ਲੋਕ ਬਰੇਲੀ ਨੇ ਨਿੱਜੀ ਹਸਪਾਤਲ ਵਿਚ ਭਰਤੀ ਆਪਣੇ ਇਕ ਰਿਸ਼ਤੇਦਾਰ ਦਾ ਪਤਾ ਲੈਣ ਗਏ ਸਨ।  ਉਥੋਂ ਵਾਪਸ ਆਉਣ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਹਾਦਸਾ ਸ਼ਨੀਵਾਰ ਅੱਧੀ ਰਾਤ ਕਰੀਬ 3.00 ਵਜੇ ਜਹਾਨਾਬਾਦ ਖੇਤਰ ਦੇ ਖਮਰੀਆ ਪੁਲ ਦੇ ਨੇੜੇ ਹੋਇਆ। ਪੁਲਿਸ ਅਨੁਸਾਰ ਬਰੇਲੀ ਵੱਲੋਂ ਆ ਰਹੀ ਇਕ ਕਾਰ ਸਾਹਮਣੇ ਤੋਂ ਆ ਰਹੀ ਨੇਪਾਲੀ ਟੂਰਿਸਟ ਬਸ ਨਾਲ ਟਕਰਾ ਗਈ। ਹਾਦਸੇ ਦੇ ਬਾਅਦ ਕਾਰ ਵਿਚ ਅੱਗ ਲਗ ਗਈ ਅਤੇ ਉਹ ਸੜਕ ਕਿਨਾਰੇ ਖੱਡ ਵਿਚ ਉਲਟ ਗਈ। ਜਹਾਨਾਬਾਦ ਪੁਲਿਸ ਨੇ ਦਮਕਲ ਗੱਡੀਆਂ ਬੁਲਾਕੇ ਅੱਜ ਉਤੇ ਕਾਬੂ ਪਾਇਆ। ਇਸ ਤੋਂ ਬਾਅਦ ਕਾਰ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ।

 

ਮ੍ਰਿਤਕਾਂ ਦੀ ਪਹਿਚਾਣ ਨਿਊਰੀਆ ਥਾਣਾ ਇਲਾਕੇ ਦੇ ਮੁਹੱਲਾ ਠਾਕੁਰਦਵਾਰਾ ਨਿਵਾਸੀ ਮੁੰਨੇ ਮੰਸੂਰੀ (50) ਉਨ੍ਹਾਂ ਦੀ ਪਤਨੀ ਮੁੰਨੀ (45), ਦਾਮਾਦ ਆਜਮ (25) ਨਿਵਾਸੀ ਕਿਛਾ ਜਨਪਦ ਊਧਮ ਸਿੰਘ ਨਗਰ ਉਤਰਾਖੰਡ, ਜਮੀਲ ਅਹਿਮਦ (55) ਉਨ੍ਹਾਂ ਦੀ ਪਤਨੀ ਨਸਰੀਨ (53) ਵਜੋਂ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:car caught fire after collided with bus in pilibhit up many died