ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰ ਨਹਿਰ ’ਚ ਡਿੱਗੀ, 5 ਦੀ ਮੌਤ

ਕਾਰ ਨਹਿਰ ’ਚ ਡਿੱਗੀ, 5 ਦੀ ਮੌਤ

ਉਤਰ ਪ੍ਰਦੇਸ਼ ਵਿਚ ਮੇਰਠ ਜ਼ਿਲ੍ਹੇ ਦੇ ਰੋਹਟਾ ਖੇਤਰ ਵਿਚ ਸ਼ਨੀਵਾਰ ਸਵੇਰੇ ਦਿੱਲੀ ਤੋਂ ਹਰਿਦੁਆਰ ਜਾ ਰਹੀ ਇਕ ਕਾਰ ਦੇ ਗੰਗਾ ਨਹਿਰ ਵਿਚ ਡਿੱਗਣ ਨਾਲ ਕਾਰ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਮਹਿਲਾ ਗੁੰਮ ਹੈ।

 

ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਇਕ ਤੇਜ ਰਫਤਾਰ ਕਾਰ ਦਿੱਲੀ ਤੋਂ ਹਰਿਦੁਆਰ ਜਾ ਰਹੀ ਸੀ। ਰੋਹਟਾ ਇਲਾਕੇ ਵਿਚ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਗੰਗਨਹਿਰ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਇਕ ਮਹਿਲਾ ਗੁੰਮ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ। ਨਹਿਰ ਵਿਚੋਂ ਕਾਰ ਨੂੰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਲੋਕ ਦੇਵਰੀਆ ਦੇ ਦੱਸੇ ਗਏ। ਮ੍ਰਿਤਕਾਂ ਦੀ ਪਹਿਚਾਣ ਕਰਵਾਈ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Car collapses in canal 5 killed