ਹਰਿਆਣਾ ਦੇ ਯਮੁਨਾਨਗਰ ਇਲਾਕੇ 'ਚ ਇੱਕ ਕਾਰ ਨੇ ਪਹਿਲਾਂ ਸਾਈਕਲ, ਮੋਟਰਸਾਈਕਲ ਅਤੇ ਫਿਰ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ 5 ਲੋਕ ਜ਼ਖਮੀ ਹੋਏ ਹਨ। ਨਿਊਜ਼ ਏਜੰਸੀ ਏਐਨਆਈ ਨੇ ਹਾਦਸੇ ਦੀ ਵੀਡੀਓ ਜਾਰੀ ਕੀਤੀ ਹੈ।
#WATCH Haryana: A speeding car hits a cycle, a motorcycle and a parked car on a road in Yamuna Nagar, 5 people injured. Police have begun investigation. (11.1.20) pic.twitter.com/b52Qz3whNQ
— ANI (@ANI) January 12, 2020
ਵੀਡੀਓ ਅਨੁਸਾਰ ਤੇਜ਼ ਰਫਤਾਰ ਕਾਰ ਨੇ ਪਹਿਲਾਂ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸਾਈਕਲ ਸਵਾਰ ਡਿੱਗ ਗਿਆ। ਉਥੋਂ ਜਾ ਰਿਹਾ ਮੋਟਰਸਾਈਕਲ ਚਾਲਕ ਵੀ ਹਾਦਸੇ ਦੀ ਲਪੇਟ 'ਚ ਆ ਗਿਆ। ਇਸ ਤੋਂ ਬਾਅਦ ਕਾਰ ਸੜਕ ਦੇ ਦੂਜੇ ਪਾਸੇ ਖੜ੍ਹੀ ਇਕ ਕਾਰ ਨਾਲ ਭਿੜ ਗਈ।
ਹਾਦਸੇ ਦੀ ਇਹ ਵੀਡੀਓ ਸਨਿੱਚਰਵਾਰ ਦੀ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਕਾਰ ਸਵਾਰ ਦੀ ਪੜਤਾਲ ਕੀਤੀ ਜਾ ਰਹੀ ਹੈ। ਵੀਡੀਓ 'ਚ ਟੱਕਰ ਮਾਰਨ ਤੋਂ ਬਾਅਦ ਕਾਰ ਅੱਗੇ ਨੂੰ ਜਾਂਦੀ ਵਿਖਾਈ ਦਿੰਦੀ ਹੈ।