ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ: ਪੀਲੀਭੀਤ 'ਚ ਦਰਦਨਾਕ ਸੜਕ ਹਾਦਸਾ, ਕਾਰ ਪਲਟਣ ਨਾਲ 5 ਮੌਤਾਂ

ਪੀਲੀਭੀਤ ਦੇ ਅਸਮ ਹਾਈਵੇ 'ਤੇ ਥਾਣਾ ਗਜਰੌਲਾ ਖੇਤਰ ਵਿੱਚ ਬਿਠੋਰਾ ਕੋਲ ਬੇਕਾਬੂ ਕਾਰ ਦਰੱਖ਼ਤ ਨਾਲ ਟਕਰਾ ਕੇ ਸੜਕ ਕਿਨਾਰੇ ਖੱਡ ਵਿੱਚ ਪਲਟ ਗਈ। ਹਾਦਸੇ ਵਿੱਚ ਕਾਰ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖ਼ਮੀ ਹੋ ਗਏ।

 

ਮ੍ਰਿਤਕਾਂ ਵਿੱਚ 3 ਬੱਚੇ ਵੀ ਸ਼ਾਮਲ ਹਨ। ਹਾਦਸੇ ਦੀ ਸੂਚਨਾ ਉੱਤੇ ਐਸਪੀ ਸਣੇ ਪੁਲਿਸ ਅਫਸਰਾਂ ਨੇ ਮੌਕੇ ਉੱਤੇ ਪਹੁੰਚ ਕੇ ਮੌਕਾ ਦਾ ਜਾਇਜ਼ਾ ਲਿਆ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

ਹਾਦਸਾ ਸ਼ੁੱਕਰਵਾਰ ਸਵੇਰੇ ਢਾਈ ਵਜੇ ਹੋਇਆ। ਪੀਲੀਭੀਤ ਵੱਲ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਪਹਿਲਾਂ ਦਰੱਖ਼ਤ ਨਾਲ ਟਕਰਾਈ, ਇਸ ਦੋਂ ਬਾਅਦ ਖੱਡ ਵਿੱਚ ਡਿੱਗ ਗਈ। ਇਸ ਵਾਹਨ ਵਿੱਚ ਕੁੱਲ੍ਹ 10 ਲੋਕ ਬੈਠੇ ਸਨ। ਜਿਸ ਵਿੱਚ 5 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। 

 

ਮ੍ਰਿਤਕਾਂ ਦੀ ਪਛਾਣ  ਅਸ਼ਵਨੀ (30 ਸਾਲ), ਅਮਿਤ ਕਸ਼ਯਪ (32 ਸਾਲ), ਨੋਨੀ (10 ਸਾਲ), ਗੋਲੂ (5 ਸਾਲ), ਲਵ (5 ਸਾਲ) ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਰੇਖਾ, ਮਿਨੀ, ਸੁਸ਼ਮਾ, ਆਸ਼ਾ, ਉਦੈ ਵਜੋਂ ਹੋਈ ਹੈ। ਸੀਓ ਸਿਟੀ ਧਰਮ ਸਿੰਘ ਨੇ ਕਿਹਾ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:car overturned on Pilibhit highway 5 dead