ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ’ਚ ਪੁਲ਼ ਢਹਿਣ ਨਾਲ ਦਰਿਆ ’ਚ ਡਿੱਗੀਆਂ ਕਾਰਾਂ

ਗੁਜਰਾਤ ’ਚ ਪੁਲ਼ ਢਹਿਣ ਨਾਲ ਦਰਿਆ ’ਚ ਡਿੱਗੀਆਂ ਕਾਰਾਂ

ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ’ਚ ਇੱਕ ਪੁਲ਼ ਢਹਿ ਗਿਆ ਹੈ। ਇੱਕ ਦਰਿਆ ਉੱਤੇ ਬਣੇ ਇਸ ਪੁਲ਼ ਦੇ ਢਹਿਣ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਤਾਂ ਬਚਾਅ ਹੀ ਰਹਿ ਗਿਆ।

 

 

ਜੂਨਾਗੜ੍ਹ ਜ਼ਿਲ੍ਹੇ ਦੇ ਪਿੰਡ ਮਲਾਂਕਾ ’ਚ ਸਾਸਨ ਰੋਡ ਉੱਤੇ ਇਹ ਪੁਲ ਹਾਲੇ ਕੁਝ ਸਾਲ ਪਹਿਲਾਂ ਹੀ ਬਣਿਆ ਦੱਸਿਆ ਜਾ ਰਿਹਾ ਹੈ।

 

 

ਐਤਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ ਕੁਝ ਵਿਅਕਤੀ ਜ਼ਖ਼ਮੀ ਹੋਏ ਹਨ। ਮੌਕੇ ਉੱਤੇ ਪੁੱਜ ਕੇ ਵੇਖਿਆ ਗਿਆ, ਤਾਂ ਚਾਰ ਕਾਰਾਂ ਉੱਥੇ ਫਸੀਆਂ ਹੋਈਆਂ ਸਨ।

ਗੁਜਰਾਤ ’ਚ ਪੁਲ਼ ਢਹਿਣ ਨਾਲ ਦਰਿਆ ’ਚ ਡਿੱਗੀਆਂ ਕਾਰਾਂ

 

ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਸ ਵਾਰ ਭਾਰੀ ਵਰਖਾ ਕਾਰਨ ਪੁਲ ਹੇਠਲੀ ਬਹੁਤ ਸਾਰੀ ਮਿੱਟੀ ਵਹਿ ਗਈ ਸੀ; ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

 

 

ਪੁਲ਼ ਦੇ 500 ਮੀਟਰ ਖੇਤਰ ਵਿੱਚ ਤਰੇੜਾਂ ਪਈਆਂ ਸਾਫ਼ ਦਿਸਦੀਆਂ ਹਨ। ਇਹ ਪੁਲ਼ ਜੂਨਾਗੜ੍ਹ ਨੂੰ ਮੁੰਦਰਾ ਨਾਲ ਜੋੜਦਾ ਹੈ। ਇਸ ਪੁਲ਼ ਦੇ ਢਹਿ ਜਾਣ ਕਾਰਨ ਹੁਣ ਇਸ ਸੜਕ ਉੱਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ।

 

 

ਜ਼ਖ਼ਮੀ ਵਿਅਕਤੀ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cars fell into river due to Gujarat bridge collapse