ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ

ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵਿਰੁੱਧ ਕਥਿਤ ਤੌਰ `ਤੇ ਰਿਸ਼ਵਤਖੋਰੀ ਦਾ ਕੇਸ ਦਾਇਰ ਕੀਤਾ ਗਿਆ ਹੈ। ਸੀਬੀਆਈ ਦੇ ਡਾਇਰੈਕਟਰ ਸ੍ਰੀ ਆਲੋਕ ਵਰਮਾ ਤੋਂ ਬਾਅਦ ਸ੍ਰੀ ਅਸਥਾਨਾ ਹੀ ਇਸ ਵਿਭਾਗ ਦੇ ਸਭ ਤੋਂ ਵੱਧ ਸੀਨੀਅਰ ਅਧਿਕਾਰੀ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਸਥਾਨਾ ਵਿਰੁੱਧ ਐੱਫ਼ਆਈਆਰ ਬੀਤੀ 15 ਅਕਤੂਬਰ ਨੂੰ ਦਾਇਰ ਹੋਈ ਸੀ ਪਰ ਉਸ ਦੀ ਕਾਪੀ ਅੱਜ ਸੀਬੀਆਈ ਵੱਲੋਂ ਖ਼ੁਦ ਅਪਲੋਡ ਕੀਤੀ ਗਈ ਹੈ। ਪਰ ਇਸ ਦੌਰਾਨ ਸ੍ਰੀ ਅਸਥਾਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਿਰੁੱਧ ਦਾਇਰ ਕੀਤੀ ਗਈ ਐੱਫ਼ਆਈਆਰ ਝੂਠੀ ਹੈ।


ਦਰਅਸਲ ਸ੍ਰੀ ਅਸਥਾਨਾ ਵਿਰੁੱਧ ਹੈਦਰਾਬਾਦ ਦੇ ਇੱਕ ਕਾਰੋਬਾਰੀ ਸਤੀਸ਼ ਸਨਾ ਨੇ ਸਿ਼ਕਾਇਤ ਦਰਜ ਕਰਵਾਈ ਸੀ; ਜਿਸ ਤੋਂ ਮਾਸ-ਬਰਾਮਦਕਾਰ ਮੋਈਨ ਕੁਰੈਸ਼ੀ ਨਾਲ ਸਬੰਧਤ ਇੱਕ ਮਾਮਲੇ `ਚ ਪੁੱਛਗਿੱਛ ਕੀਤੀ ਜਾ ਰਹੀ ਸੀ। ਮੋਈਨ ਕੁਰੈਸ਼ੀ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦੇ ਇੱਕ ਮਾਮਲੇ `ਚ ਸ਼ਾਮਲ ਹੈ।


ਸ੍ਰੀ ਸਾਨਾ ਨੇ ਆਪਣੇ ਬਿਆਨ `ਚ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਸ੍ਰੀ ਅਸਥਾਨਾ ਨੂੰ 2 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਹ ਰਕਮ 10 ਮਹੀਨਿਆਂ ਦੇ ਸਮੇਂ `ਚ ਅਦਾ ਕੀਤੀ ਗਈ ਸੀ। ਰਿਸ਼ਵਤ ਦੀ ਪਹਿਲੀ ਕਥਿਤ ਅਦਾਇਗੀ ਦਸੰਬਰ 2017 `ਚ ਹੋਈ ਸੀ, ਤਾਂ ਜੋ ਉਸ ਦਾ ਨਾਂਅ ਮੋਈਨ ਕੁਰੈਸ਼ੀ ਵਿਰੁੱਧ ਸੀਬੀਆਈ ਦੇ ਕੇਸ ਵਿੱਚ ਨਾ ਆਵੇ।


ਪਰ ਸ੍ਰੀ ਅਸਥਾਨਾ ਨੇ ਦੋਸ਼ ਲਾਇਆ ਹੈ ਕਿ ਸ੍ਰੀ ਸਤੀਸ਼ ਸਨਾ ਦੀ ਸਿ਼ਕਾਇਤ ਉਸ ਵਿਰੁੱਧ ਸਾਜਿ਼ਸ਼ ਦਾ ਨਤੀਜਾ ਹੈ   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case against a Special CBI Director