ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਪ੍ਰਦੇਸ਼: ਪੱਤਰਕਾਰ ਨੂੰ ਕੁੱਟਣ ਦੇ ਦੋਸ਼ 4 ਰੇਲਵੇ ਪੁਲਿਸ ਮੁਲਾਜ਼ਮਾਂ ਵਿਰੁਧ ਮਾਮਲਾ ਦਰਜ


ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਇੱਕ ਪੱਤਰਕਾਰ ਨੂੰ ਕੁੱਟਣ ਦੇ ਦੋਸ਼ ਵਿੱਚ ਇੱਕ ਥਾਣਾ ਇੰਚਾਰਜ ਸਣੇ ਚਾਰ ਰੇਲਵੇ ਪੁਲਿਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।


ਘਟਨਾ ਦੀ ਇੱਕ ਕਥਿਤ ਵੀਡੀਓ ਮੰਗਲਵਾਰ ਨੂੰ ਦੇਰ ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ ਸਾਦੇ ਕੱਪੜੇ ਪਹਿਨੇ ਆਰੋਪੀ ਪੁਲਿਸ ਕਰਮੀ ਟੀਵੀ ਪੱਤਰਕਾਰ ਅਮਿਤ ਸ਼ਰਮਾ ਨੂੰ ਵਾਰ ਵਾਰ ਥੱਪੜ ਮਾਰਦੇ ਅਤੇ ਕੁੱਟਦੇ ਨਜ਼ਰ ਆ ਰਹੇ ਹਨ। ਬਾਅਦ ਵਿੱਚ ਸਰਕਾਰੀ ਰੇਲਵੇ ਪੁਲਿਸ (ਜੀ. ਆਰ. ਪੀ.) ਦੇ ਅਧਿਕਾਰੀਆਂ ਨੇ ਪੱਤਰਕਾਰ ਨੂੰ ਹਿਰਾਸਤ ਵਿਚ ਲੈ ਲਿਆ।


ਜੀਆਰਪੀ ਦੇ ਸੁਪਰਡੈਂਟ ਸੁਭਾਸ਼ ਚੰਦ ਦੂਬੇ ਨੇ ਦੱਸਿਆ ਕਿ ਪੁਲਿਸ ਨੇ ਬੁੱਧਵਾਰ ਨੂੰ ਥਾਣਾ ਇੰਚਾਰਜ ਰਾਕੇਸ਼ ਕੁਮਾਰ ਸਣੇ ਚਾਰ ਮੁੁਲਾਜ਼ਮਾਂ ਵਿਰੁਧ ਇੰਡੀਅਨ ਪੀਨਲ ਕੋਡ (ਆਈਪੀਸੀ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜੀਆਰਪੀ ਦੇ ਚਾਰ ਅਧਿਕਾਰੀਆਂ ਵਿੱਚੋਂ ਕੁਮਾਰ ਅਤੇ ਕਾਂਸਟੇਬਲ ਸੰਜੇ ਪਵਾਰ ਨੂੰ ਬੀਤੇ ਦਿਨ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

 

ਸ਼ਾਮਲੀ ਵਿੱਚ ਇਕ ਮਾਲ ਰੇਲ ਗੱਡੀ ਦੇ ਪਟੜੀ ਤੋਂ ਉਤਰਨ ਬਾਅਦ ਘਟਨਾ ਨੂੰ ਕਵਰ ਕਰ ਰਹੇ ਪੱਤਰਕਾਰ ਸ਼ਰਮਾ ਦੇ ਨਾਲ ਪੁਲਿਸ ਵਾਲਿਆਂ ਦੀ ਬਹਿਸ ਹੋ ਗਈ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। 

 

ਪੀੜਤ ਪੱਤਰਕਾਰ ਸ਼ਰਮਾ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਜੀਆਰਪੀ ਜਵਾਨਾਂ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਸ ਕਥਿਤ ਘਟਨਾ ਤੋਂ ਬਾਅਦ ਪੱਤਰਕਾਰਾਂ ਨੇ ਬੁੱਧਵਾਰ ਨੂੰ ਸ਼ਾਮਲੀ ਵਿੱਚ ਧਰਨਾ ਦਿੱਤਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:case has been registered against 4 railway policemen for beating journalist in shamli