ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗੀ ਦੀ ਫੋਟੋ `ਤੇ ਮੁੱਛਾਂ ਬਣਾ ਕੇ ਲਿਖਿਆ ਰਾਵਣ, ਕੇਸ ਦਰਜ

ਯੋਗੀ ਦੀ ਫੋਟੋ `ਤੇ ਮੂਛਾਂ ਬਣਾਕੇ ਲਿਖਿਆ ਰਾਵਣ, ਕੇਸ ਦਰਜ

ਗਰੇਟਰ ਨੋਇਡਾ ਦੀ ਕਾਸਨਾ ਪੁਲਿਸ ਨੇ ਸ੍ਰੀ ਰਾਮ ਧਾਰਿਮਕ ਰਾਮ ਲੀਲਾ ਕਮੇਟੀ ਦੇ ਪੋਸਟਰ `ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੱਤਿਆਨਾਥ ਦੀ ਫੋਟੋ `ਤੇ ਮੁੱਛਾਂ ਬਣਾਕੇ ਉਸਦੇ ਹੇਠਾਂ ਰਾਵਣ ਲਿਖਣ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।


ਨਿਊਜ਼਼ ਏਜੰਸੀ ਭਾਸ਼ਾ ਅਨੁਸਾਰ ਕਾਸਨਾ ਥਾਣਾ ਮੁੱਖੀ ਸੰਦੀਪ ਸਿੰਘ ਨੇ ਦੱਸਿਆ ਕਿ ਹਿੰਦੂ ਯੁਵਾ ਵਾਹਿਨੀ ਦੇ ਗੌਤਮ ਬੁੱਧ ਨਗਰ ਜਿ਼ਲ੍ਹਾ ਪ੍ਰਧਾਨ ਚੈਨ ਪਾਲ ਪ੍ਰਧਾਨ ਅਤੇ ਰਾਮ ਲੀਲਾ ਕਮੇਟੀ ਵੱਲੋਂ ਮਿਲੀ ਸਿ਼ਕਾਇਤ `ਚ ਕਿਹਾ ਗਿਆ ਹੈ ਕਿ ਰਾਮਲੀਲਾ ਕਮੇਟੀ ਦੇ ਇਕ ਪੋਸਟਰ `ਤੇ ਮੁੱਖ ਮੰਤਰੀ ਯੋਗੀ ਆਦੱਤਿਆਨਾਥ, ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਅਤੇ ਸਥਾਨਕ ਵਿਧਾਇਕ ਪੰਕਜ ਸਿੰਘ ਦੀ ਫੋਟੋ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਮੁੱਖ ਮੰਤਰੀ ਦੀ ਫੋਟੋ ਨੂੰ ਸਕੈਚ ਪੈਨ ਨਾਲ ਵਿਗਾੜਕੇ ਉਸਦੇ ਹੇਠਾਂ ਰਾਵਣ ਲਿਖ ਦਿੱਤਾ ਹੈ।


ਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case registered against unknown for Wrote Ravana on photo of UP CM Yogi Adityanath