ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦਾ ਝੂਠਾ ਮਾਮਲਾ ਦਰਜ ਕਰਾਉਣ ਵਾਲੀ ਮਹਿਲਾ ਖਿਲਾਫ ਕੇਸ ਦਰਜ

ਬਲਾਤਕਾਰ ਦਾ ਝੂਠਾ ਮਾਮਲਾ ਦਰਜ ਕਰਾਉਣ ਵਾਲੀ ਮਹਿਲਾ ਖਿਲਾਫ ਕੇਸ ਦਰਜ

ਦਿੱਲੀ ਦੇ ਸਦਰ ਬਾਜ਼ਾਰ ਇਲਾਕੇ ਵਿਚ ਇਕ ਮਹਿਲਾ ਨੇ ਪਤੀ ਦੇ ਭਤੀਜੇ ਉਤੇ ਬਲਾਤਕਾਰ ਦਾ ਝੂਠਾ ਮੁਕਦਮਾ ਦਰਜ ਕਰਾ ਦਿੱਤਾ। ਹਾਲਾਂਕਿ, ਪੁਲਿਸ ਜਾਂਚ ਵਿਚ ਮਾਮਲਾ ਝੂਠਾ ਸਾਬਤ ਹੋਣ ਬਾਅਦ ਹੁਣ ਸੋਮਵਾਰ ਨੂੰ ਮਹਿਲਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

 

ਬੀਤੇ ਸਾਲ ਅਗਸਤ ਵਿਚ ਸਦਰ ਬਾਜ਼ਾਰ ਥਾਣੇ ਵਿਚ 27 ਸਾਲਾ ਮਹਿਲਾ ਨੇ ਪਤੀ ਦੇ ਭਤੀਜੇ ਉਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਵਿਚ ਦੋਸ਼ੀ ਨੌਜਵਾਨ ਦੀ ਗ੍ਰਿਫਤਾਰੀ ਵੀ ਹੋਈ, ਪ੍ਰੰਤੂ ਕੁਝ ਸਮਾਂ ਜੇਲ੍ਹ ਵਿਚ ਰਹਿਣ ਬਾਅਦ ਉਹ ਜਮਾਨਤ ਉਤੇ ਬਾਹਰ ਆ ਗਿਆ।

 

ਉਥੇ, ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਦੇ ਮੁਲਜ਼ਮ ਨੌਜਵਾਨ ਨਾਲ ਕਾਫੀ ਸਮੇਂ ਤੋਂ ਸਬੰਧ ਸਨ। ਉਹ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਲਈ ਜਦੋਂ ਨੌਜਵਾਨ ਦਾ ਵਿਆਹ ਕਿਤੇ ਹੋਰ ਤੈਅ ਹੋ ਗਿਆ ਤਾਂ ਉਸਨੇ ਉਸ ਖਿਲਾਫ ਬਲਾਤਕਾਰ ਦਾ ਮੁਕਦਮਾ ਦਰਜ ਕਰਵਾ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਸਟੈਪ ਪੇਪਰ ਉਤੇ ਨੌਜਵਾਨ ਨਾਲ ਵਿਆਹ ਕਰਨ ਦਾ ਸਮਝੌਤਾ ਕੀਤਾ। ਇਸ ਤੋਂ ਬਾਅਦ ਨੌਜਵਾਨ ਜਮਾਨਤ ਉਤੇ ਰਿਹਾਅ ਹੋ ਗਿਆ।

 

ਫਿਰ ਮਹਿਲਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਨੌਜਵਾਨ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗੀ। ਇਸ ਦੀ ਜਾਣਕਾਰੀ ਬਾਅਦ ਪੁਲਿਸ ਨੇ ਸੋਮਵਾਰ ਨੂੰ ਝੂਠਾ ਮੁਕਦਮਾ ਦਰਜ ਕਰਾਉਣ ਦੇ ਦੋਸ਼ ਵਿਚ ਮਹਿਲਾ ਖਿਲਾਫ ਕੇਸ ਦਰਜ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:case registered against woman for filing false rape case